ਸਰਕਾਰੀ ਬਸਾਂ 'ਚ ਹਾਰਨ ਛੱਡ ਕੇ ਬਾਕੀ ਸੱਭ ਵੱਜਦਾ ਹੈ- ਨਿਤਿਨ ਗਡਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਬੱਸਾਂ ਦੀ ਬੁਰੀ ਹਾਲਤ ਦੀਆਂ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਪਰ ਜਦੋਂ ਕੋਈ ਕੇਂਦਰੀ ਮੰਤਰੀ ਇਹ ਗੱਲ ਕਹੇ ਤਾਂ ਆਮ ਗੱਲ ਵੀ ਖਾਸ ਹੋ ਜਾਂਦੀ ..

Nitin gadkari

ਨਵੀਂ ਦਿੱਲੀ: ਸਰਕਾਰੀ ਬੱਸਾਂ ਦੀ ਬੁਰੀ ਹਾਲਤ ਦੀਆਂ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਪਰ ਜਦੋਂ ਕੋਈ ਕੇਂਦਰੀ ਮੰਤਰੀ ਇਹ ਗੱਲ ਕਹੇ ਤਾਂ ਆਮ ਗੱਲ ਵੀ ਖਾਸ ਹੋ ਜਾਂਦੀ ਹੈ। ਵੀਰਵਾਰ ਨੂੰ ਇਕ ਪਰੋਗਰਾਮ 'ਚ ਬੋਲਦੇ ਹੋਏ ਕੇਂਦਰੀ ਸੜਕ ਪਰਿਵਹਨ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਕਿ ਸਰਕਾਰੀ ਬੱਸਾਂ 'ਚ ਹਾਰਨ ਛੱਡ ਕੇ ਸੱਬ ਕੁੱਝ ਵੱਜਦਾ ਹੈ। ਉਹ ਇੱਥੇ ਨਹੀਂ ਰੁਕੇ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਬੱਸਾਂ 'ਚ ਤਾਂ ਖਿਡ਼ਕੀ ਬੰਦ ਕਰਨ ਦੇ ਮੁਕਾਬਲੇ ਕਰਵਾਏ ਜਾਂਦੇ ਹਨ।

ਕੇਂਦਰੀ ਮੰਤਰੀ ਨੇ ਲੰਦਨ ਮਾਡਲ 'ਤੇ ਭਾਰਤ 'ਚ ਟਰਾਂਸਪੋਰਟ ਸੇਵਾ ਸ਼ੁਰੂ ਕਰਨ ਲਈ ਹੋਏ ਸਮੱਝੌਤੇ ਦੇ ਪਰੋਗਰਾਮ 'ਚ ਬੋਲਦੇ ਹੋਏ ਇਹ ਗੱਲ ਰੱਖੀ। ਦੱਸ  ਦਈਏ ਕਿ ਦੇਸ਼ 'ਚ ਬੱਸਾਂ ਦੀ ਭਾਰੀ ਕਮੀ ਹੈ। ਆਬਾਦੀ ਦੇ ਲਿਹਾਜ਼ ਤੋਂ 20 ਲੱਖ ਬੱਸਾਂ ਦੀ ਲੋੜ ਹੈ ਪਰ ਸਿਰਫ 30 ਹਜ਼ਾਰ ਬਸਾਂ ਹੀ ਮੌਜੂਦ ਹਨ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਕਾਰ ਨੇ ਪਾਇਲੇਟ ਪ੍ਰੋਜੈਕਟ ਦੇ ਤੌਰ 'ਤੇ ਮਹਾਰਾਸ਼ਟਰ ਅਤੇ ਆਂਧ੍ਰ ਪ੍ਰਦੇਸ਼ 'ਚ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਹੈ।

ਸਰਕਾਰ ਦੇ ਸਮੱਝੌਤੇ ਤੋਂ ਨਿਜੀ ਬਸ ਕੰਪਨੀਆਂ ਨੂੰ ਵੀ ਜਿਆਦਾ ਮੌਕੇ ਮਿਲਣਗੇ। ਟਰਾਂਸਪੋਰਟ ਫਾਰ ਲੰਦਨ ਨਿਜੀ ਬਸ ਕੰਪਨੀਆਂ ਦੀ ਭੂਮਿਕਾ ਵਧਾਉਣ ਲਈ ਸੂਬਿਆਂ ਨੂੰ ਸੁਝਾਅ ਦੇਵੇਗੀ। ਲੰਦਨ 'ਚ ਫਿਲਹਾਲ 17 ਪ੍ਰਾਈਵੇਟ ਕੰਪਨੀਆਂ ਟਰਾਂਸਪੋਰਟ ਸੇਵਾਵਾਂ ਦੇ ਰਹੀਆਂ ਹਨ। ਦੂਜੇ ਪਾਸੇ ਤੇਲੰਗਾਨਾ, ਆਂਧ੍ਰ ਪ੍ਰਦੇਸ਼ ਅਤੇ ਕੇਰਲ ਨੂੰ ਛੱਡ ਦਈਾਏ ਤਾਂ ਦੇਸ਼  ਦੇ ਜਿਆਦਾਤਰ ਸਰਕਾਰੀ ਰੋਡਵੇਜ ਘਾਟੇ 'ਚ ਚੱਲ ਰਹੇ ਹਨ।