Budget 2020 Reactions : ''ਦੀਵਾਲੀਆ ਸਰਕਾਰ ਦਾ ਦੀਵਾਲੀਆ ਬਜਟ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਉੱਲਟ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਜਟ ਦੀ ਤਰੀਫ ਕਰਦਿਆ ਕਿਹਾ ਹੈ ਕਿ ''ਨਵੀਂ ਸਦੀ ਦਾ ਪਹਿਲਾਂ ਬਜਟ ਅੱਜ ਵਿੱਤ ਮੰਤਰੀ ਨੇ ਪੇਸ਼ ਕੀਤਾ

File Photo

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸ਼ਨਿੱਚਰਵਾਰ ਨੂੰ ਆਪਣਾ ਦੂਜਾ ਬਜਟ ਪੇਸ਼ ਕੀਤਾ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਬਜਟ ਉੱਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਵਿਰੋਧੀ ਧੀਰਾਂ ਆਪੋ- ਆਪਣੇ ਤਰੀਕੇ ਨਾਲ ਸਰਕਾਰ ਦੇ ਬਜਟ ਉੱਤੇ ਨਿਸ਼ਾਨ ਲਗਾ ਰਹੀਆਂ ਹਨ ਪਰ ਉੱਥੇ ਹੀ ਸਰਕਾਰ ਦੇ ਮੰਤਰੀ ਬਜਟ ਦੀਆਂ ਤਾਰੀਫਾ ਦੇ ਪੁਲ ਬਣ ਰਹੇ ਹਨ।

ਅਰਥਵਿਵਸਥਾ ਦੇ ਮੋਰਚੇ ਉੱਤੇ ਚੁਣੋਤੀਆਂ ਦਾ ਸਾਹਮਣਾ ਕਰ ਰਹੀ ਮੋਦੀ ਸਰਕਾਰ ਨੂੰ ਬਜਟ ਦੇ ਮੁੱਦੇ ਉੱਤੇ ਆੜੇ ਹੱਥੀ ਲੈਂਦਿਆ ਉੱਤਰ ਪ੍ਰਦੇਸ਼ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ''ਇਹ ਦੀਵਾਲੀਆ ਸਰਕਾਰ ਦਾ ਦੀਵਾਲੀਆ ਬਜਟ ਹੈ। ਭਾਜਪਾ ਅਰਥਵਿਵਸਥਾ ਨੂੰ ਲੈ ਕੇ ਨਾਕਾਮ ਹੈ। ਯੂਪੀ ਵਿਚ ਭਾਜਪਾ ਦੀ ਸਰਕਾਰ ਹੈ ਪਰ ਇੰਨਵੈਸਟਮੈਂਟ ਲਿਆਉਣ ਦੇ ਨਾਮ ਉੱਤੇ ਕੁੱਝ ਨਹੀਂ ਸੀ। ਰੋਜਗਾਰ ਕਿਵੇਂ ਪੈਦਾ ਹੋਵੇਗੀ, ਮੋਦੀ ਸਰਕਾਰ ਬੇਰੁਜ਼ਗਾਰੀ ਦੇ ਮਸਲੇ ਨੂੰ ਕਿਵੇਂ ਦੂਰ ਕਰੇਗੀ? ਇਹ ਬਜਟ ਅੰਕੜਿਆ ਦਾ ਮੱਕੜਜਾਲ ਸੀ ਤਾਂਕਿ ਹੋਰ ਮੁੱਦਿਆ ਤੋਂ ਧਿਆਨ ਭਟਕਾਇਆ ਜਾ ਸਕੇ''।

ਉੱਥੇ ਹੀ ਕਾਂਗਰਸੀ ਆਗੂ ਅਭਿਸ਼ੇਕ ਮਨੁਸਿੰਘਵੀ ਨੇ ਸ਼ਾਇਰੀ ਅੰਦਾਜ ਵਿਚ ਮੋਦੀ ਸਰਕਾਰ ਦੇ ਦੂਜੇ ਬਜਟ 'ਤੇ ਨਿਸ਼ਾਨਾ ਸਾਧਿਆ ਹੈ। ਸਿੰਘਵੀ ਨੇ ਕਿਹਾ ਕਿ ''ਦੁਸ਼ਮਣ ਨਾਂ ਕਰੇ ਦੋਸਤ ਨੇ ਜੋ ਕੰਮ ਕੀਤਾ ਹੈ, ਸਾਲ ਭਰ ਦਾ ਗਮ, ਗਰੀਬਾ 'ਤੇ ਜੁਲਮ ਸਿਤਮ ਫਿਰ ਤੋਂ ਜਨਤਾ ਨੂੰ ਇਨਾਮ ਦਿੱਤਾ ਹੈ''। ਕਾਂਗਰਸ ਦੇ ਇਕ ਹੋਰ ਆਗੂ ਆਨੰਦ ਸ਼ਰਮਾਂ ਨੇ ਨੀਰਮਲਾ ਸੀਤਾਰਮਨ ਦੇ ਬਜਟ ‘ਤੇ ਤੰਜ ਕਸਦਿਆਂ ਕਿਹਾ ਹੈ ਕਿ ''ਨਿਰਮਲਾ ਸੀਤਾਰਮਨ ਬਜਟ ਦਾ ਗਣਿਤ ਸਮਝਣ ਵਿਚ ਅਸਫ਼ਲ ਰਹੀ ਹੈ। 4.8% ਦੀ ਜੀਡੀਪੀ ਦੇ ਵਾਧੇ ਨਾਲ 2024 ਤੱਕ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਟੀਚਾ ਇਕ ਪਾਈਪ ਡਰੀਮ(ਸੁਪਨਾ) ਹੈ''।

ਇਸ ਤੋਂ ਉੱਲਟ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਜਟ ਦੀ ਤਰੀਫ ਕਰਦਿਆ ਕਿਹਾ ਹੈ ਕਿ ''ਨਵੀਂ ਸਦੀ ਦਾ ਪਹਿਲਾਂ ਬਜਟ ਅੱਜ ਵਿੱਤ ਮੰਤਰੀ ਨੇ ਪੇਸ਼ ਕੀਤਾ। ਇਹ ਵਾਅਦਾ ਕਰਦਾ ਅਤੇ ਅਗਾਹਵਾਧੂ ਬਜਟ ਹੈ, ਜੋ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਸਿਹਤਮੰਦ ਅਤੇ ਖੁਸਹਾਲ ਬਣਾਵੇਗਾ''।