ਆਧਾਰ ਨੰਬਰ ਹੈ ਤਾਂ ਤੁਰੰਤ ਮਿਲੇਗਾ PAN ਨੰਬਰ, ਫਾਰਮ ਭਰਨ ਦੀ ਵੀ ਲੋੜ ਨਹੀਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇ ਤੁਹਾਡੇ ਕੋਲ ਅਧਾਰ ਨੰਬਰ ਹੈ, ਤਾਂ ਸਥਾਈ ਖਾਤਾ ਨੰਬਰ (ਪੈਨ) ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ। ਇਸ ਦੇ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ

File Photo

ਨਵੀਂ ਦਿੱਲੀ- ਜੇ ਤੁਹਾਡੇ ਕੋਲ ਅਧਾਰ ਨੰਬਰ ਹੈ, ਤਾਂ ਸਥਾਈ ਖਾਤਾ ਨੰਬਰ (ਪੈਨ) ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ। ਇਸ ਦੇ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਬਜਟ ਪੇਸ਼ ਕਰਦਿਆਂ ਨਵੀਂ ਪ੍ਰਣਾਲੀ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ‘ਆਧਾਰ’ ਦੇ ਅਧਾਰ ‘ਤੇ ਪੈਨ ਦੇ ਆਨਲਾਇਨ ਅਲਾਟਮੈਂਟ ਲਈ ਜਲਦ ਹੀ ਪ੍ਰਬੰਧ ਸ਼ੁਰੂ ਕਰ ਦਿੱਤੇ ਜਾਣਗੇ।

ਇਸ ਦੇ ਲਈ ਬਿਨੈ-ਪੱਤਰ ਫਾਰਮ ਭਰਨ ਦੀ ਜ਼ਰੂਰਤ ਨਹੀਂ ਪਵੇਗੀ। ਨਿਰਮਲਾ ਸੀਤਾਰਮਨ ਨੇ 2020 ਦਾ ਬਜਟ ਪੇਸ਼ ਕਰਦਿਆਂ ਕਿਹਾ ਕਿ ਟੈਕਸ ਪੇਅਰ ਦੇ ਆਧਾਰ ਬੈਸਟ ਵੈਰੀਫਿਕੇਸ਼ਨ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ।  ਟੈਕਸ ਪੇਅਰ ਦੀ ਸੁਵਿਧਾ ਦੇ ਲਈ ਜਲਦ ਹੀ ਇਕ ਸਿਸਟਮ ਲਾਂਚ ਕੀਤਾ ਜਾਵੇਗਾ। ਆਧਾਰ ਦੇ ਜਰੀਏ ਤੁਰੰਤ ਆਨਲਾਈਨ PAN ਅਲਾਟ ਕੀਤਾ ਜਾਵੇਗਾ।

ਇਸ ਦੇ ਲਈ ਐਪਲੀਕੇਸ਼ਨ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਨਕਮ ਟੈਕਸ ਕਾਨੂੰਨ ਦੇ ਮੁਤਾਬਿਕ ਕਿਸੇ ਨੂੰ ਵੀ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਸਮੇਂ ਆਪਣੇ ਆਧਾਰ ਨੰਬਰ ਦਾ ਜ਼ਿਕਰ ਕਰਨਾ ਜਰੂਰੀ ਹੈ।

31 ਮਾਰਚ 2020 ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰਨਾ ਜਰੂਰੀ ਹੈ। ਇਨਕਮ ਟੈਕਸ ਡਿਪਾਰਟਮੈਂਟ ਦੋ ਏਜੰਸੀਆ NSDL ਅਤੇ UTI-ITSL  ਦੇ ਜਰੀਏ ਪੈਨ ਕਾਰਡ ਜਾਰੀ ਕਰਦਾ ਹੈ। ਇਨਕਮ ਟੈਕਸ ਫਾਇਲਿੰਗ ਦੇ ਇਲਾਵਾ ਪੈਨ ਕਾਰਡ ਦੀ ਵਰਤੋਂ ਬੈਂਕ ਅਕਾਊਂਟ ਖੋਲ੍ਹਣ ਅਤੇ ਵਿੱਤੀ ਲੈਣ ਦੇਣ ਲਈ ਜਰੂਰੀ ਹੈ। ਪੈਨ ਇਕ 10 ਅੱਖਰਾਂ ਵਾਲੀ ਪਹਿਚਾਣ ਸੰਖਿਆ ਹੈ ਜੋ ਕਿ ਇਨਕਮ ਟੈਕਸ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ।