ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ਲਈ ਡਰੱਗ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ: ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

“ਆਪ” ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ...

Harpal Cheema

ਚੰਡੀਗੜ੍ਹ: “ਆਪ” ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ 'ਚ ਵੱਡੀ ਮਾਤਰਾ 'ਚ ਫੜੀ ਗਈ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਇਸ ਵੱਡੇ ਡਰੱਗ ਤਸਕਰੀ ਮਾਮਲੇ ‘ਚ ਲੜੀਬੱਧ ਹਨ, ਉਨ੍ਹਾਂ ਤੱਕ ਕਾਨੂੰਨ ਦੇ ਹੱਥ ਜਲਦ ਪਹੁੰਚ ਸਕਣ। ਚੀਮਾ ਨੇ ਦੱਸਿਆ ਕਿ ਇਸ ਵੱਡੇ ਡਰੱਗ ਮਾਮਲੇ ਨੂੰ ਲੈ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਫੜੀ ਗਈ ਇਸ ਡਰੱਗ ਫ਼ੈਕਟਰੀ ਦਾ ਸਿੱਧਾ ਸਿਆਸੀ ਲੋਕਾਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ। ਇਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ।

ਕਿ ਪੰਜਾਬ ਦੀ ਜਵਾਨੀ ਖਾ ਰਹੇ ਡਰੱਗ ਮਾਫ਼ੀਆ ਨੂੰ ਸਿਆਸਤਦਾਨਾਂ ਦੀ ਸਿੱਧੀ ਸ਼ੈਅ ਹਾਸਲ ਹੈ ਅਤੇ ਸੂਬੇ 'ਚ ਬਾਦਲਾਂ ਦੇ ਰਾਜ ਦੌਰਾਨ ਨਸ਼ਿਆਂ ਦੀ ਜੜ੍ਹ ਲੱਗੀ ਸੀ, ਜਿਸ ਨੂੰ ਕੈਪਟਨ ਸਰਕਾਰ ਵੀ 3 ਸਾਲਾਂ ਤੱਕ ਪਾਲਦੀ ਰਹੀ ਹੋ ਜੋ ਕਿ ਹੁਣ ਵੀ ਡੂੰਘੀਆਂ ਜੜ੍ਹਾਂ ਬਣਦੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਜਿਸ ਘਰ 'ਚ ਇਹ ਡਰੱਗ ਫ਼ੈਕਟਰੀ ਚੱਲ ਰਹੀ ਸੀ, ਉਹ ਅਕਾਲੀ ਦਲ (ਬਾਦਲ) ਦਾ ਸੀਨੀਅਰ ਆਗੂ ਅਤੇ SSS ਬੋਰਡ ਦਾ ਸਾਬਕਾ ਮੈਂਬਰ ਅਨਵਰ ਮਸੀਹ ਹੈ।

ਇੱਥੇ ਦੱਸਣਯੋਗ ਹੈ ਕਿ ਅੰਮ੍ਰਿਤਸਰ ’ਚ STF ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ ਇਕ ਹਜ਼ਾਰ ਕਰੋੜ ਦੀ ਹੈਰੋਇਨ ਬਰਾਮਦ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਸ ਮਾਮਲੇ ’ਤੇ ਅਫਗਾਨੀ ਵਿਅਕਤੀ ਸਮੇਤ 6 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਸਿੰਥੈਟਿਕ ਡਰੱਗ ਬਣਾਉਣ ਵਾਲਾ ਕੈਮਿਕਲ ਵੀ ਬਰਾਮਦ ਕੀਤਾ ਹੈ।

 ਸਾਹਮਣੇ ਆਇਆ ਹੈ ਕਿ ਹੋਟਲ ਮਾਲਕ ਦੇ ਘਰ ਚੋਂ 200 ਕਿੱਲੋਂ ਹੋਰੋਇਨ ਬਾਰਮਦ ਕੀਤੀ ਗਈ ਹੈ। ਸੁਲਤਾਨਵਿੰਡ ਰੋਡ ’ਤੇ ਇਹ ਕੋਠੀ ਸਥਿਤ ਹੈ। ਨਾਲ ਹੀ STF ਨੇ ਡਰੱਗ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।