ਸੜਕ ਤੋਂ ਲੈ ਕੇ ਸੰਸਦ ਤੱਕ ਅਸੀਂ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹਾਂ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਜਿੱਥੇ ਵੀ ਕਾਲੇ ਕਾਨੂੰਨ ਲੈ ਕੇ ਆਵੇਗੀ ਅਸੀਂ ਉਸਦਾ ਡਟਕੇ ਵਿਰੋਧ ਕਰਾਂਗੇ...

Bhagwant Maan

ਨਵੀਂ ਦਿੱਲੀ: ਕਿਸਾਨ ਅੰਦੋਲਨ ਦਿਨ-ਰਾਤ ਵਧਦਾ ਨਜ਼ਰ ਆ ਰਿਹਾ ਹੈ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਇਹ ਅੰਦੋਲਨ ਸ਼ੁਰੂ ਹੋਇਆ ਸੀ। ਅੱਜ ਯਾਨੀ 1 ਫ਼ਰਵਰੀ 2021 ਨੂੰ ਨਵਾਂ ਬਜਟ ਸੈਸ਼ਨ ਪੇਸ਼ ਕੀਤਾ ਜਾ ਰਿਹਾ ਹੈ। ਜਿਸਨੂੰ ਲੈ ਕੇ ਪੁਲਿਸ ਸੁਰੱਖਿਆ ਦੀ ਤੈਨਾਤੀ ਕਾਫ਼ੀ ਵਧਾਈ ਜਾ ਰਹੀ ਹੈ ਕਿ ਇਸ ਨਵੇਂ ਬਜਟ ਨੂੰ ਲੈ ਕੇ ਕਿਸਾਨ ਸੰਸਦ ਵਿਚ ਕੂਚ ਨਾ ਕਰ ਦੇਣ ਇਸ ਲਈ ਅਕਸ਼ਰਧਾਮ, ਗਾਜ਼ੀਪੁਰ ਜਾਣ ਵਾਲੇ ਰਸਤਿਆਂ ਨੂੰ ਮਲਟੀਲੇਅਰ ਬੈਰੀਕੇਡਿੰਗ ਨਾਲ ਬੰਦ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਦਾ ਬਜਟ ਪੇਸ਼ ਹੋਵੇਗਾ ਪਰ ਬਜਟ ਤੋਂ ਪਹਿਲਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਬਜਟ ਤੁਸੀਂ ਬਾਅਦ ਵਿਚ ਪੇਸ਼ ਕਰ ਲਿਓ ਪਹਿਲਾਂ ਇਹ ਖੇਤੀ ਦੇ ਤਿੰਨੋ ਕਾਲੇ ਕਾਨੂੰਨ ਵਾਪਸ ਲਓ ਅਤੇ ਐਮ.ਐਸ.ਪੀ ਦੀ ਲਿਖਤ ਗਰੰਟੀ ਦਓ। ਮਾਨ ਨੇ ਕਿਹਾ ਕਿ ਪੂੰਜੀਪਤੀਆਂ ਨੂੰ ਬਜਟ ਵਿਚ ਬਹੁਤ ਛੋਟਾਂ ਹੋਣਗੀਆਂ ਅਤੇ ਲੱਖਾਂ ਕਰੋੜਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ, ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਕਿਸਾਨਾਂ ਦਾ ਜ਼ਿਕਰ ਇਸ ਬਜਟ ਵਿੱਚ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਮੇਰੇ ਕੋਲ ਇਸ ਬਜਟ ਵਿਚ ਪੇਸ਼ ਕੀਤੇ ਜਾਣ ਵਾਲੇ ਵੇਰਵੇ ਦੀ ਲਿਸਟ ਹੈ,  ਜਿਸ ਵਿਚ ਕੁੱਲ 30 ਬਿਲ ਪੇਸ਼ ਕੀਤੇ ਜਾਣਗੇ, ਜਿਸ ਵਿਚ ਪਹਿਲੇ ਨੰਬਰ ‘ਤੇ ਪਰਾਲੀ ਵਾਲਾ ਬਿਲ ਹੈ ਅਤੇ 29 ਨੰਬਰ ‘ਤੇ ਬਿਜਲੀ ਵਾਲਾ ਬਿਲ ਹੈ ਪਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ ਵਿਚ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਇਹ ਦੋਵੇਂ ਬਿਲ ਪੇਸ਼ ਨਹੀਂ ਕਰਾਂਗੇ ਪਰ ਇਸ ਬਜਟ ਲਿਸਟ ਵਿਚ ਇਹ ਦੋਵੇਂ ਬਿਲ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਲੋਕਾਂ ਨੂੰ ਇਹ ਗੱਲ ਦੱਸ ਦੇਵਾ। ਮਾਨ ਨੇ ਪੂਰੇ ਦੇਸ਼ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਕਿਸਾਨ ਅੰਦੋਲਨ ਵਿਚ ਪਹੁੰਚੋ ਤੇ ਇੱਕ ਦੂਜੇ ਦਾ ਸਾਥ ਦਓ ਅਤੇ ਅਸੀਂ ਵੀ ਸੜਕਾਂ ਤੋਂ ਸੰਸਦ ਤੱਕ ਤੁਹਾਡੇ ਹੱਕਾਂ ਲਈ ਖੜ੍ਹੇ ਹਾਂ ਤੇ ਸਰਕਾਰ ਦੇ ਸਾਹਮਣੇ ਅਸੀਂ ਇਹ ਮੁੱਦਾ ਚੁੱਕਾਂਗੇ ਕਿ ਤੁਹਾਡੇ ਸਰਕਾਰ ਕਿਸਾਨਾਂ ਨਾਲ ਵਾਅਦਾ ਕੁਝ ਹੋਰ ਕਰਦੀ ਹੈ ਪਰ ਦਿਖਾਉਂਦੀ ਕੁਝ ਹੋਰ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 1 ਮਹੀਨਾਂ ਪਹਿਲਾਂ ਇਨ੍ਹਾਂ ਦੋਵਾਂ ਬਿਲਾਂ ਉੱਤੇ ਸਹਿਮਤੀ ਬਣੀ ਸੀ ਕਿ ਅਸੀਂ ਸੈਸ਼ਨ ਵਿਚ ਇਹ ਬਿਲ ਪੇਸ਼ ਨਹੀਂ ਕਰਾਂਗੇ। ਮਾਨ ਨੇ ਕਿਹਾ ਕਿ ਅਸੀਂ ਇਨ੍ਹਾਂ ਬਿਲਾਂ ਦਾ ਡਟ ਕੇ ਵਿਰੋਧ ਕਰਾਂਗੇ ਤੇ ਜਦੋਂ ਵੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਵੇਗੀ ਅਸੀਂ ਉਨ੍ਹਾਂ ਦਾ ਡਟਕੇ ਵਿਰੋਧ ਕਰਾਂਗੇ।