ਕੀ ਜਾਬਰ ਤਰੀਕੇ ਨਾਲ ਕਿਸਾਨ ਸੰਘਰਸ਼ ਨੂੰ ਕੁਚਲੇਗੀ ਹਕੂਮਤ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਦਿਨ-ਰਾਤ ਵਧਦਾ ਨਜ਼ਰ ਆ ਰਿਹਾ ਹੈ...

concrete wall on Ghazipur border

ਨਵੀਂ ਦਿੱਲੀ, ਹਰਦੀਪ ਸਿੰਘ ਭੋਗਲ : ਕਿਸਾਨ ਅੰਦੋਲਨ ਦਿਨ-ਰਾਤ ਵਧਦਾ ਨਜ਼ਰ ਆ ਰਿਹਾ ਹੈ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਇਹ ਅੰਦੋਲਨ ਸ਼ੁਰੂ ਹੋਇਆ ਸੀ। ਦਿੱਲੀ ਦੀਆਂ ਸਰਹੱਦਾਂ ਉਤੇ ਪੁਲਿਸ ਬਲਾਂ ਦੀ ਤੈਨਾਤੀ ਕਾਫ਼ੀ ਵਧਾਈ ਜਾ ਰਹੀ ਹੈ। ਗਾਜ਼ੀਪੁਰ ਜਾਣ ਵਾਲੇ ਰਸਤਿਆਂ ਨੂੰ ਮਲਟੀਲੇਅਰ ਬੈਰੀਕੇਡਿੰਗ ਨਾਲ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਨੂੰ ਤੋੜਨ ਲਈ ਭਾਜਪਾ ਸਰਕਾਰ ਅੱਡੀ-ਚੋਟੀ ਦਾ ਜੋਰ ਲਗਾ ਰਹੀ ਹੈ ਪਰ ਗਾਜ਼ੀਪੁਰ ਬਾਰਡਰ ਉਤੇ ਦਿਨੋਂ-ਦਿਨ ਰੌਣਕਾਂ ਵਧਦੀਆਂ ਜਾ ਰਹੀਆਂ ਹਨ।

ਜਿਹੜੇ ਕਿਸਾਨ ਗਾਜ਼ੀਪੁਰ ਬਾਰਡਰ ਛੱਡਕੇ ਘਰਾਂ ਨੂੰ ਜਾ ਰਹੇ ਸਨ, ਉਹੀ ਕਿਸਾਨ ਮੁੜ ਗਾਜ਼ੀਪੁਰ ਬਾਰਡਰ ਉਤੇ ਗਏ ਹਨ। ਕਿਸਾਨਾਂ ਦੀ ਦਿਨ-ਰਾਤ ਵਧਦੀ ਗਿਣਤੀ ਦੇਖ ਕੇ ਮੋਦੀ ਸਰਕਾਰ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਇਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਗਾਜ਼ੀਪਰੁ ਬਾਰਡਰ ਉਤੇ ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਲਈ ਕੰਕਰੀਟ ਦੀ ਦੀਵਾਰ ਬਣਾਈ ਜਾ ਰਹੀ ਹੈ। ਇਹ ਦੀਵਾਰ ਪੱਥਰਾਂ ਦੇ ਬੈਰੀਕੇਡ ਵਿਚਕਾਰ ਬਣਾਈ ਜਾ ਰਹੀ ਹੈ।

ਉਥੇ ਹੀ ਸਰਕਾਰ ਵੱਲੋਂ ਕਿਸਾਨਾਂ ਦੇ ਟਰੈਕਟਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸੜਕੇ ਉਤੇ ਕੰਕਰੀਟ ਵਿਚ ਲੋਹੇ ਦੀਆਂ ਵੱਡੀਆਂ-ਵੱਡੀਆਂ ਤਿੱਖੀਆਂ ਮੇਖਾਂ ਵੀ ਲਗਾਈਆਂ ਜਾ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੋਸ਼ਲ ਮੀਡੀਆ ਅਕਾਉਂਟ ਉਤੇ ਸਰਕਾਰ ਵੱਲੋਂ ਕਿਸਾਨਾਂ ਖਿਲਾਫ਼ ਬਣਾਈ ਜਾ ਰਹੀ ਨਵੀਂ ਰਣਨੀਤੀ ਦੀ ਇਹ ਵੀਡੀਓ ਅਤੇ ਫੋਟੋਆਂ ਅਪਲੋਡ ਕੀਤੀਆਂ ਗਈਆਂ ਹਨ, ਇਸਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੀ ਹਿਟਲਰਸ਼ਾਹੀ।

ਇੱਥੇ ਦੱਸਣਯੋਗ ਹੈ ਕਿ 26 ਜਨਵਰੀ ਦੀ ਲਾਲਾ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਗ਼ਾਜੀਪੁਰ ਬਾਰਡਰ ਉਤੇ ਕੇਂਦਰ ਸਰਕਾਰ ਵੱਲੋਂ ਭਾਰੀ ਗਿਣਤੀ ਵਿਚ ਸੁਰੱਖਿਆ ਬਲ ਤੈਨਾਤ ਕੀਤਾ ਗਿਆ ਸੀ, ਉਸਤੋਂ ਬਾਅਦ ਕਿਸਾਨਾਂ ਨੂੰ ਉਥੋਂ ਹਟਾਉਣ ਲਈ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਰੋਦਿਆਂ ਹੋਇਆ ਦੀ ਪੂਰੇ ਦੇਸ਼ ਵਿਚ ਵੀਡੀਓ ਵਾਇਰਲ ਹੋਈ, ਜਿਸਨੂੰ ਦੇਖ ਪੂਰੇ ਦੇਸ਼ ਦੇ ਕਿਸਾਨਾਂ ਵਿਚ ਦੁਬਾਰਾ ਜੋਸ਼ ਪੈਦਾ ਹੋਇਆ ਅਤੇ ਗਾਜ਼ੀਪੁਰ ਬਾਰਡਰ ਉਤੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਇੱਕਠ ਹੋ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਦੇ 3 ਬਿਲਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ।