ਕੇਂਦਰੀ ਬਜਟ 2021: ਬਜਟ ਬਾਰੇ ਕਿਸ ਨੇ ਕੀ-ਕੀ ਕਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਜਟ ‘ਤੇ ਵੱਖ-ਵੱਖ ਆਗੂਆਂ ਦੇ ਬਿਆਨ

Reactions on Union Budget

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ। ਬਜਟ ਪੇਸ਼ ਹੋਣ ਤੋਂ ਬਾਅਦ ਵੱਖ-ਵੱਖ ਆਗੂਆਂ ਨੇ ਇਸ 'ਤੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। 

ਬਜਟ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ- ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਂਦਰੀ ਬਜਟ 2021 ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਦਾ ਬਜਟ ਪੇਸ਼ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਇਕ ਤਰ੍ਹਾਂ ਦੇ ਪੰਜ ਮਿਨੀ ਬਜਟ ਪੇਸ਼ ਹੋਏ ਹਨ। ਇਹ ਬਹੁਤ ਦੀ ਸ਼ਾਨਦਾਰ ਬਜਟ ਹੈ, ਇਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ।

ਵਿੱਤ ਮੰਤਰੀ ਨੇ ਪੇਸ਼ ਕੀਤਾ ਸੰਤੁਲਿਤ ਬਜਟ- ਚਿਰਾਗ ਪਾਸਵਾਨ

ਬਜਟ ‘ਤੇ ਪ੍ਰਤੀਕਿਰਿਆ ਦਿੰਦਿਆਂ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਕਿਹਾ ਕਿ ਵਿੱਤ ਮੰਤਰੀ ਨੇ ਸੰਤੁਲਿਤ ਬਜਟ ਪੇਸ਼ ਕੀਤਾ ਹੈ। ਸਿਰਫ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਕੋਰੋਨਾ ਤੋਂ ਪ੍ਰਭਾਵਤ ਹੈ। ਇਸ ਦੇ ਬਾਵਜੂਦ  ਬਜਟ ਵਿਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ। ਇਸ ਮਹਾਂਮਾਰੀ ਦੌਰਾਨ ਇਸ ਤੋਂ ਸੰਤੁਲਿਤ ਬਜਟ ਨਹੀਂ ਹੋ ਸਕਦਾ।

ਲੇਹ ਵਿਚ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਪ੍ਰਸਤਾਵ ‘ਤੇ ਫਾਰੂਕ ਅਬਦੁੱਲਾ ਦਾ ਬਿਆਨ

ਕੇਂਦਰੀ ਬਜਟ ‘ਤੇ ਟਿੱਪਣੀ ਕਰਦਿਆਂ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਕਿਹਾ ਕਿ ਲੇਹ ਵਿਚ ਕੇਂਦਰੀ ਯੂਨੀਵਰਸਿਟੀ ਬਣਾਉਂਦੇ-ਬਣਾਉਂਦੇ ਵੀ ਜ਼ਿੰਦਗੀ ਗੁਜ਼ਰ ਜਾਵੇਗੀ। ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਇਸ (ਬਜਟ) ਵਿਚੋਂ ਕਿੰਨਾ ਨਿਕਲੇਗਾ ਇਹ ਪਤਾ ਚੱਲ ਜਾਵੇਗਾ।

ਸਵੈ-ਨਿਰਭਰ ਭਾਰਤ ਨੂੰ ਮਜ਼ਬੂਤ ​​ਬਣਾਉਣ ਲਈ ਤਿਆਰ ਕੀਤਾ ਗਿਆ ਬਜਟ- ਅਸ਼ਵਨੀ ਚੌਬੇ

ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਹੈ ਕਿ ਇਹ ਬਜਟ ਸਵੈ-ਨਿਰਭਰ ਭਾਰਤ ਨੂੰ ਮਜ਼ਬੂਤ ​​ ਬਣਾਉਣ ਦਾ ਬਜਟ ਹੈ। ਇਹ ਸਾਰੇ ਸੈਕਟਰਾਂ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਬਣਾਇਆ ਗਿਆ ਹੈ ਜਿਸ ਵਿਚ ਤਕਰੀਬਨ 137% ਦਾ ਵਾਧਾ ਕੀਤਾ ਗਿਆ ਹੈ। ਇਸ ਬਜਟ ਨਾਲ 70,000 ਪਿੰਡ ਮਜ਼ਬੂਤ ​​ਹੋਣਗੇ। 602 ਪਿੰਡਾਂ ਵਿਚ ਜ਼ਿਲ੍ਹਾ ਪੱਧਰ 'ਤੇ ਕਲੀਨਿਕ ਹੋਣਗੇ ਜੋ ਇਕ ਵਿਸ਼ੇਸ਼ ਪ੍ਰਾਪਤੀ ਹੈ।