ਦਿੱਲੀ ਪੁਲਿਸ ਨੇ ਆਪਣੇ ਹੱਥਾਂ ਦੀ ਹਿਫ਼ਾਜ਼ਤ ਲਈ ਅਪਣਾਈ ਇਹ ਤਕਨੀਕ, ਦੇਖੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਉਤੇ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ‘ਚ ਬੀਤੇ ਕੁਝ...

Delhi Police

ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਉਤੇ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ‘ਚ ਬੀਤੇ ਕੁਝ ਦਿਨਾਂ ਵਿਚ ਹਿੰਸਾ ਦੇਖਣ ਨੂੰ ਮਿਲੀ ਹੈ। ਅਜਿਹੇ ‘ਚ ਹੁਣ ਦਿੱਲੀ ਪੁਲਿਸ ਵੱਲੋਂ ਇਸ ਪ੍ਰਕਾਰ ਦੇ ਪ੍ਰਦਰਸ਼ਨ ਨਾਲ ਨਿਪਟਣ ਦੀ ਜੋਰਦਾਰ ਤਿਆਰੀ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਜਵਾਨ ਅੱਜ ਬਾਰਡਰ ਉਤੇ ਕਵਚ ਲੈ ਕੇ ਖੜ੍ਹੇ ਦਿੱਖੇ, ਤਾਂਕਿ ਜੇਕਰ ਕੋਈ ਤਲਵਾਰ ਨਾਲ ਹਮਲਾ ਕਰਦਾ ਹੈ ਤਾਂ ਉਸ ਤੋਂ ਖੁਦ ਨੂੰ ਬਚਾਇਆ ਜਾ ਸਕੇ।

ਦਿੱਲੀ ਦੇ ਨਾਰਥ-ਇਸਟ ਰੇਂਜ ਦੇ ਸ਼ਾਹਦਰਾ ਜ਼ਿਲ੍ਹੇ ਵਿਚ ਦਿੱਲੀ ਪੁਲਿਸ ਦੇ ਜਵਾਨ ਜਿਸ ਸ਼ਿਲਡ ਦੇ ਨਾਲ ਖੜ੍ਹੇ ਹਨ, ਉਨ੍ਹਾਂ ਵਿਚ ਹੱਥਾਂ ਨੂੰ ਸੁਰੱਖਿਅਤ ਰੱਖਣ ਦੀ ਵੀ ਵਿਵਸਥਾ ਕੀਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨ ਦਿੱਲੀ ਦੇ ਸਿੰਘੂ ਬਾਰਡਰ ਉਤੇ ਜਦੋਂ ਦੋ ਧਿਰਾਂ ਵਿਚਾਲੇ ਹਿੰਸਾ ਹੋ ਗਈ ਸੀ ਤਾਂ ਅਲੀਪੁਰ ਦੇ ਪੁਲਿਸ ਅਫ਼ਸਰ ਉਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਦੇ ਕਾਫ਼ੀ ਡੁੰਘੀ ਸੱਟ ਵੱਜੀ ਸੀ।

ਇਸ ਕਾਰਨ ਦਿੱਲੀ ਪੁਲਿਸ ਵੱਲੋਂ ਹੁਣ ਪ੍ਰਦਰਸ਼ਨਕਾਰੀਆਂ ਉਤੇ ਵੱਖ-ਵੱਖ ਤਰੀਕਿਆਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਿਰਫ਼ ਇੰਨਾਂ ਹੀ ਨਹੀਂ ਦਿੱਲੀ ਪੁਲਿਸ ਵੱਲੋਂ ਬਾਰਡਰ ਵਾਲੇ ਇਲਾਕਿਆਂ ਵਿਚ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸੜਕਾਂ ਉਤੇ ਵੱਡੀਆਂ ਤਿੱਖੀਆਂ ਮੇਖਾਂ ਵੀ ਲਗਾਈਆਂ ਜਾ ਰਹੀਆਂ ਹਨ।

ਕੰਕਰਿਟ ਦੀਆਂ ਕੰਧਾਂ ਵੀ ਬਣਾਈਆਂ ਜਾ ਰਹੀਆਂ ਹਨ ਤਾਂਕਿ ਜੇਕਰ ਵੱਡੀ ਗਿਣਤੀ ਵਿਚ ਕਿਸਾਨ ਜਾਂ ਪ੍ਰਦਰਸ਼ਨਕਾਰੀ ਰਾਜਧਾਨੀ ਵਿਚ ਦਖਲ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਰੋਕਿਆ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੇ ਦੌਰਾਨ ਜਿਹੜੀ ਹਿੰਸਾ ਹੋਈ ਸੀ, ਉਦੋਂ ਵੀ ਦਿੱਲੀ ਪੁਲਿਸ ਦੇ ਕਾਫ਼ੀ ਜਵਾਨਾਂ ਨੂੰ ਸੱਟ ਵੱਜੀ ਸੀ।

ਦਿੱਲੀ ਪੁਲਿਸ ਦੇ ਲਗਪਗ 400 ਜਵਾਨ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੇ ਦੌਰਾਨ ਹੋਈ ਹਿੰਸਾ ‘ਚ ਜਖ਼ਮੀ ਹੋਏ ਸੀ। ਗਣਤੰਤਰ ਦਿਵਸ ਦੇ ਮੌਕੇ ‘ਤੇ ਹੋਈ ਹਿੰਸਾ ਵਿਚ ਕਈਂ ਪੁਲਿਸ ਜਵਾਨਾਂ ਉਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਸਪਤਾਲ ਪਹੁੰਚ ਕੇ ਦਿੱਲੀ ਪੁਲਿਸ ਦੇ ਜਖ਼ਮੀ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ।