Budget: ਸਿੱਖਿਆ ਖੇਤਰ ਲਈ ਵਿੱਤ ਮੰਤਰੀ ਦਾ ਐਲਾਨ, ਲੇਹ ਵਿਚ ਖੋਲ੍ਹੀ ਜਾਵੇਗੀ ਸੈਂਟਰਲ ਯੂਨੀਵਰਸਿਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ ਖੋਲ੍ਹੇ ਜਾਣਗੇ 100 ਨਵੇਂ ਸੈਨਿਕ ਸਕੂਲ - ਨਿਰਮਲਾ ਸੀਤਾਰਮਣ

Nirmala Sitharaman

ਨਵੀਂ ਦਿੱਲੀ: ਸਦਨ ਵਿਚ ਵਿੱਤੀ ਸਾਲ 2021-22 ਲਈ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਿੱਖਿਆ ਖੇਤਰ ਲਈ ਕਈ ਅਹਿਮ ਐਲਾਨ ਕੀਤੇ। ਉਹਨਾਂ ਕਿਹਾ ਕਿ ਲੇਹ ਵਿਚ ਸੈਂਟਰਲ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੇਸ਼ ਭਰ ਵਿਚ 100 ਨਵੇਂ ਸੈਨਿਕ ਸਕੂਲ ਖੋਲ੍ਹੇ ਜਾਣਗੇ।

ਇਸ ਦੇ ਨਾਲ ਹੀ ਦੇਸ਼ ਵਿਚ 15 ਹਜ਼ਾਰ ਆਦਰਸ਼ ਸਕੂਲ ਖੋਲ੍ਹੇ ਜਾਣਗੇ ਅਤੇ ਆਦਿਵਾਸੀ ਇਲਾਕਿਆਂ ਵਿਚ ਵੀ 750 ਇਕਲਵਿਊ ਸਕੂਲ ਖੋਲ੍ਹੇ ਜਾਣਗੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਦੇਸ਼ ਵਿਚ ਬਿਹਤਰ ਰੁਜ਼ਗਾਰ ਲਈ ਹੁਨਰ ਵਿਕਾਸ ਅਤੇ ਸਿਖਲਾਈ ਦੇ ਨਜ਼ਰੀਏ ਤੋਂ ਤਿਆਰ ਕਰਨ ਲਈ ਰਾਸ਼ਟਰੀ ਸਿਖਲਾਈ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸ ਤੋਂ ਇਲ਼ਾਵਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਨਵੀਆਂ ਯੋਜਨਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੇ ਤਹਿਤ ਉੱਚ ਸਿੱਖਿਆ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। 2019 ਦੇ ਬਜਟ ਵਿਚ ਨੈਸ਼ਨਲ ਖੋਜ ਫਾਂਊਡੇਸ਼ਨ ਖੋਲ੍ਹਿਆ ਗਿਆ ਸੀ। ਹੁਣ ਇਸ ਲਈ ਅਗਲੇ ਪੰਜ ਸਾਲ ਲਈ 50 ਹਜ਼ਾਰ ਕਰੋੜ ਜਾਰੀ ਕੀਤੇ ਗਏ ਤਾਂ ਜੋ ਖੋਜ ਨੂੰ ਉਤਸ਼ਾਹਿਤ ਕੀਤਾ ਜਾ ਸਕੇ।