Budget 2023: ਬਜਟ ਵਿੱਚ ਰੇਲਵੇ ਲਈ ਰੱਖਿਆ ਹੁਣ ਤੱਕ ਦਾ ਸਭ ਤੋਂ ਵੱਧ ਪੂੰਜੀ ਖਰਚ 2.40 ਲੱਖ ਕਰੋੜ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

2013-14 'ਚ ਰੇਲਵੇ ਨੂੰ ਅਲਾਟ ਕੀਤੀ ਗਈ ਰਾਸ਼ੀ ਮੌਜੂਦਾ ਰਾਸ਼ੀ ਤੋਂ 9 ਗੁਣਾ ਜ਼ਿਆਦਾ - ਵਿੱਤ ਮੰਤਰੀ 

Representational Image

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ 2023-24 ਦੇ ਆਮ ਬਜਟ 'ਚ ਰੇਲਵੇ ਲਈ ਪੂੰਜੀ ਖਰਚ ਵਧਾ ਕੇ 2.40 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ। ਲੋਕ ਸਭਾ 'ਚ ਬਜਟ ਪੇਸ਼ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ 2013-14 'ਚ ਰੇਲਵੇ ਨੂੰ ਅਲਾਟ ਕੀਤੀ ਗਈ ਰਾਸ਼ੀ ਮੌਜੂਦਾ ਰਾਸ਼ੀ ਤੋਂ ਨੌ ਗੁਣਾ ਜ਼ਿਆਦਾ ਹੈ।

ਇਹ ਵੀ ਪੜ੍ਹੋ: Budget 2023: ਗਰੀਬ ਕੈਦੀਆਂ ਨੂੰ ਦਿੱਤੀ ਜਾਵੇਗੀ ਵਿੱਤੀ ਸਹਾਇਤਾ: ਨਿਰਮਲਾ ਸੀਤਾਰਮਨ

ਉਨ੍ਹਾਂ ਕਿਹਾ ਕਿ ਕੋਲਾ, ਖਾਦ ਅਤੇ ਅਨਾਜ ਦੇ ਖੇਤਰਾਂ ਲਈ ਆਖਰੀ ਅਤੇ ਪਹਿਲੀ ਮੀਲ ਕੁਨੈਕਟੀਵਿਟੀ ਲਈ 100 ਮਹੱਤਵਪੂਰਨ ਟਰਾਂਸਪੋਰਟ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ 75,000 ਕਰੋੜ ਰੁਪਏ ਦੇ ਨਿਵੇਸ਼ ਨਾਲ ਪਹਿਲ ਦੇ ਆਧਾਰ 'ਤੇ ਲਿਆ ਜਾਵੇਗਾ, ਜਿਸ ਵਿੱਚੋਂ 15,000 ਕਰੋੜ ਰੁਪਏ ਪ੍ਰਾਈਵੇਟ ਸੈਕਟਰ ਦੇ ਹੋਣਗੇ। 

ਇਹ ਵੀ ਪੜ੍ਹੋ: ਵਿਆਹ ਤੋਂ ਮੁਕਰਨ ਦਾ ਹਰ ਮਾਮਲਾ ਬਲਾਤਕਾਰ ਦਾ ਨਹੀਂ ਹੋ ਸਕਦਾ- ਸੁਪਰੀਮ ਕੋਰਟ

ਉਨ੍ਹਾਂ ਕਿਹਾ ਕਿ ਰੇਲ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਵਧਦੀ ਉਮੀਦ ਦੇ ਨਾਲ, ਰੇਲਵੇ ਰਾਜਧਾਨੀ, ਸ਼ਤਾਬਦੀ, ਦੁਰੰਤੋ, ਹਮਸਫਰ ਅਤੇ ਤੇਜਸ ਵਰਗੀਆਂ ਪ੍ਰਮੁੱਖ ਟਰੇਨਾਂ ਦੇ 1,000 ਤੋਂ ਵੱਧ ਕੋਚਾਂ ਨੂੰ ਨਵਿਆਉਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਚਾਂ ਦੇ ਅੰਦਰਲੇ ਹਿੱਸੇ ਨੂੰ ਅਤਿ ਆਧੁਨਿਕ ਬਣਾਇਆ ਜਾਵੇਗਾ ਅਤੇ ਯਾਤਰੀਆਂ ਦੀ ਸਹੂਲਤ ਲਈ ਇਨ੍ਹਾਂ ਵਿੱਚ ਸੁਧਾਰ ਕੀਤਾ ਜਾਵੇਗਾ।

ਪੁਰਾਣੇ ਰੇਲਵੇ ਟ੍ਰੈਕਾਂ ਨੂੰ ਬਦਲਣ ਲਈ ਮਹੱਤਵਪੂਰਨ ਅਲਾਟਮੈਂਟ ਕੀਤੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਰੇਲਵੇ ਰੇਲ ਗੱਡੀਆਂ ਨੂੰ ਤੇਜ਼ ਕਰਨ ਅਤੇ ਵੰਦੇ ਭਾਰਤ ਐਕਸਪ੍ਰੈਸ ਨੂੰ ਹੋਰ ਥਾਵਾਂ 'ਤੇ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰੇਲਵੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ 100 ਹੋਰ ਕੋਚ ਬਣਾਉਣ ਦਾ ਪ੍ਰਸਤਾਵ ਕਰ ਰਿਹਾ ਹੈ।

ਇਹ ਵੀ ਪੜ੍ਹੋ:  19 ਮਹੀਨਿਆਂ ਤੋਂ ਸਾਊਦੀ ਦੀ ਜੇਲ੍ਹ ਵਿੱਚ ਬੰਦ ਹੈ ਪੰਜਾਬੀ ਨੌਜਵਾਨ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ 

ਇਸ ਬਜਟ ਵਿੱਚ ਸਰਕਾਰ ਨੇ 35 ਹਾਈਡ੍ਰੋਜਨ ਈਂਧਨ ਆਧਾਰਿਤ ਰੇਲ ਗੱਡੀਆਂ, ਸਾਈਡ ਐਂਟਰੀ ਵਾਲੇ 4,500 ਨਵੇਂ ਡਿਜ਼ਾਈਨ ਕੀਤੇ ਆਟੋਮੋਬਾਈਲ ਕੈਰੀਅਰ ਕੋਚ, 5,000 ਐਲਐਚਬੀ ਕੋਚ ਅਤੇ 58,000 ਵੈਗਨਾਂ ਦਾ ਨਿਰਮਾਣ ਕਰਨ ਦਾ ਪ੍ਰਸਤਾਵ ਰੱਖਿਆ ਹੈ।

ਚਾਲੂ ਵਿੱਤੀ ਵਰ੍ਹੇ ਦੇ ਆਮ ਬਜਟ ਵਿਚ ਰੇਲਵੇ ਲਈ 1.4 ਲੱਖ ਕਰੋੜ ਰੁਪਏ ਰਾਖੇ ਗਏ ਹਨ ਜਿਸ ਵਿਚੋਂ 1.37 ਲੱਖ ਕਰੋੜ ਰੁਪਏ ਪੂੰਜੀਗਤ ਖਰਚ ਲਈ ਅਤੇ 3267 ਲੱਖ ਕਰੋੜ ਰੁਪਏ ਮਾਲੀਆ ਖਰਚ ਲਈ ਨਿਰਧਾਰਤ ਕੀਤੇ ਗਏ ਸਨ।