ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਤਸਵੀਰਾਂ ਸਾਂਝੀਆ ਕਰਨੀਆਂ ਪਈਆਂ ਮਹਿੰਗੀਆਂ, ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਆਈਏ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਦੀਆਂ ਗਤੀਵਿਧੀਆਂ 'ਤੇ ਰੱਖ ਰਹੀ ਨਜ਼ਰ

PHOTO

 

ਹਿਸਾਰ : ਹਰਿਆਣਾ ਦੇ ਹਿਸਾਰ 'ਚ ਹਥਿਆਰਾਂ ਸਮੇਤ ਫੋਟੋਆਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਨਾ 7 ਨੌਜਵਾਨਾਂ ਨੂੰ ਮਹਿੰਗਾ ਸਾਬਤ ਹੋਇਆ। ਆਜ਼ਾਦ ਨਗਰ ਥਾਣੇ ਦੀ ਪੁਲਿਸ ਨੇ ਸੱਤ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਦੋਸਤ ਹਨ। ਸੀਆਈਏ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ।

ਪੜ੍ਹੋ ਪੂਰੀ ਖਬਰ:  ਬ੍ਰਾਜ਼ੀਲ ਵਿਚ ਪਲਟੀ ਬੱਸ, 7 ਲੋਕਾਂ ਦੀ ਹੋਈ ਮੌਤ, 22 ਜ਼ਖਮੀ  

 

ਸੀਆਈਏ ਸਟਾਫ਼ ਦੇ ਇੰਸਪੈਕਟਰ ਪ੍ਰਹਿਲਾਦ ਰਾਏ ਨੇ ਦੱਸਿਆ ਕਿ ਰਾਮਨਗਰ ਵਾਸੀ ਲੋਕੇਸ਼ ਸ਼ਰਮਾ ਉਰਫ਼ ਲੋਕੀ, ਹਾਂਸੀ ਵਾਸੀ ਜੈਮੀਤ ਮਲਿਕ, ਪਿੰਡ ਟੋਕਸ ਵਾਸੀ ਆਦੇਸ਼ ਕਾਜਲਾ ਨੇ ਨਾਜਾਇਜ਼ ਹਥਿਆਰਾਂ ਸਮੇਤ ਡੀਕੇ ਵਾਸੀ ਹਿੰਦਵਾਨ ਦੇ ਲਾਇਸੰਸੀ ਹਥਿਆਰਾਂ ਨਾਲ ਫੋਟੋਆਂ ਖਿੱਚਵਾਈਆਂ ਸਨ।

ਪੜ੍ਹੋ ਪੂਰੀ ਖਬਰ:ਚੰਡੀਗੜ੍ਹ 'ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਹਟਾਏ ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ  

ਇਸ ਤੋਂ ਇਲਾਵਾ ਬਲਾਸਮੰਡ ਦੇ ਰਹਿਣ ਵਾਲੇ ਅਨੀਸ਼, ਸੁਮਿਤ ਕਾਜਲਾ, ਕੀਰਤੀਮਾਨ ਅਤੇ 3 ਹੋਰ ਨੌਜਵਾਨਾਂ ਨੇ ਵੀ ਹਥਿਆਰਾਂ ਸਮੇਤ ਫੋਟੋਆਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ। ਇਹ ਸਾਰੇ ਅਪਰਾਧੀ ਕਿਸਮ ਦੇ ਲੜਕੇ ਹਨ। ਨੌਜਵਾਨਾਂ ਖਿਲਾਫ ਪਹਿਲਾਂ ਵੀ ਹਥਿਆਰ ਰੱਖਣ ਅਤੇ ਹੋਰ ਮਾਮਲੇ ਦਰਜ ਹਨ। ਸਾਰਿਆਂ ਨੇ ਹਿੰਦਵਨ, ਟੋਕਸ, ਆਜ਼ਾਦ ਨਗਰ, ਗੰਗਵਾ ਅਤੇ ਹੋਰ ਥਾਵਾਂ ਤੋਂ ਨਾਜਾਇਜ਼ ਹਥਿਆਰਾਂ ਨਾਲ ਫੋਟੋਆਂ ਖਿੱਚੀਆਂ ਹਨ।