ਮਹਾਂਮਾਰੀ ਦੌਰਾਨ ਵੀ ਕੋਈ ਭੁੱਖਾ ਨਹੀਂ ਰਿਹਾ, 80 ਕਰੋੜ ਗਰੀਬਾਂ ਨੂੰ ਦਿੱਤਾ ਮੁਫਤ ਰਾਸ਼ਨ- ਨਿਰਮਲਾ ਸੀਤਾਰਮਨ
ਉਹਨਾਂ ਕਿਹਾ ਕਿ ਆਲਮੀ ਚੁਣੌਤੀਆਂ ਦੇ ਸਮੇਂ ਸਾਡੇ ਕੋਲ ਜੀ-20 ਦੀ ਪ੍ਰਧਾਨਗੀ ਹਾਸਲ ਕਰਕੇ ਵਿਸ਼ਵ ਪ੍ਰਣਾਲੀ ਵਿਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ।
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਆਪਣੇ ਬਜਟ ਭਾਸ਼ਣ 'ਚ ਕਿਹਾ ਕਿ ਕੇਂਦਰ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ 80 ਕਰੋੜ ਗਰੀਬ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾ ਕੇ ਇਹ ਯਕੀਨੀ ਬਣਾਇਆ ਹੈ ਕਿ ਦੇਸ਼ 'ਚ ਕੋਈ ਵੀ ਭੁੱਖਾ ਨਾ ਰਹੇ। ਉਹਨਾਂ ਕਿਹਾ ਕਿ ਆਲਮੀ ਚੁਣੌਤੀਆਂ ਦੇ ਸਮੇਂ ਸਾਡੇ ਕੋਲ ਜੀ-20 ਦੀ ਪ੍ਰਧਾਨਗੀ ਹਾਸਲ ਕਰਕੇ ਵਿਸ਼ਵ ਪ੍ਰਣਾਲੀ ਵਿਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਮੁਕਰਨ ਦਾ ਹਰ ਮਾਮਲਾ ਬਲਾਤਕਾਰ ਦਾ ਨਹੀਂ ਹੋ ਸਕਦਾ- ਸੁਪਰੀਮ ਕੋਰਟ
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਦੇ ਤਹਿਤ ਗਰੀਬ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਉਣ ਦੀ ਯੋਜਨਾ ਲਾਗੂ ਕਰ ਰਹੀ ਹੈ, ਜਿਸ 'ਤੇ 1 ਜਨਵਰੀ ਤੋਂ 2 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਖੇਤੀਬਾੜੀ ਵਿਚ ਨਿੱਜੀ ਨਿਵੇਸ਼ 2019-20 ਵਿਚ ਸੱਤ ਫੀਸਦੀ ਤੋਂ ਵਧ ਕੇ 2020-21 ਵਿਚ 9.3 ਫੀਸਦੀ ਹੋ ਗਿਆ ਹੈ।