Kishan Kapoor News: ਹਿਮਾਚਲ ਦੇ 3 ਵਾਰ ਮੰਤਰੀ ਰਹੇ ਕਿਸ਼ਨ ਕਪੂਰ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Kishan Kapoor News: ਪੀਜੀਆਈ ਚੰਡੀਗੜ੍ਹ ਵਿੱਚ ਲਏ ਆਖ਼ਰੀ ਸਾਹ

Former minister of Himachal Pradesh Kishan Kapoor passed away

Kishan Kapoor Himachal minister death News in punjabi; ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ, ਸਾਬਕਾ ਸੰਸਦ ਮੈਂਬਰ ਅਤੇ ਧਰਮਸ਼ਾਲਾ ਤੋਂ 5 ਵਾਰ ਵਿਧਾਇਕ ਰਹੇ ਕਿਸ਼ਨ ਕਪੂਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਲੰਬੀ ਬਿਮਾਰੀ ਤੋਂ ਬਾਅਦ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਆਖ਼ਰੀ ਸਾਹ ਲਏ।

ਕਿਸ਼ਰ ਕਪੂਰ ਪੰਜ ਵਾਰ ਧਰਮਸ਼ਾਲਾ ਵਿਧਾਨ ਸਭਾ ਤੋਂ ਵਿਧਾਇਕ ਚੁਣੇ ਗਏ ਸਨ। ਉਹ ਰਾਜ ਸਰਕਾਰ ਵਿੱਚ ਤਿੰਨ ਵਾਰ (1998, 2008 ਅਤੇ 2017) ਮੰਤਰੀ ਬਣੇ। ਸਾਲ 2019 ਵਿੱਚ ਉਹ ਕਾਂਗੜਾ ਸੀਟ ਤੋਂ ਸੰਸਦ ਮੈਂਬਰ ਵੀ ਚੁਣੇ ਗਏ ਸਨ। ਕਿਸ਼ਨ ਕਪੂਰ ਨੇ 2019 ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਵੋਟਿੰਗ ਪ੍ਰਤੀਸ਼ਤ ਦੇ ਰਿਕਾਰਡ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ।

ਕਿਸ਼ਨ ਕਪੂਰ 1990 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ। 1993 ਵਿੱਚ ਦੂਜੀ ਵਾਰ ਅਤੇ 1998 ਵਿੱਚ ਤੀਜੀ ਵਾਰ ਵਿਧਾਨ ਸਭਾ ਪਹੁੰਚੇ। 2003 ਵਿੱਚ ਉਹ ਕਾਂਗਰਸ ਦੀ ਚੰਦਰੇਸ਼ ਕੁਮਾਰੀ ਤੋਂ ਚੋਣ ਹਾਰ ਗਏ ਸਨ। ਸਾਲ 2007 ਵਿੱਚ ਉਹ ਫਿਰ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੇ। 2012 ਵਿੱਚ ਉਹ ਕਾਂਗਰਸ ਦੇ ਸੁਧੀਰ ਸ਼ਰਮਾ ਤੋਂ ਚੋਣ ਹਾਰ ਗਏ ਸਨ। ਸਾਲ 2017 ਵਿੱਚ ਕਿਸ਼ਨ ਕਪੂਰ ਕਾਂਗਰਸ ਦੇ ਸੁਧੀਰ ਸ਼ਰਮਾ ਨੂੰ ਹਰਾ ਕੇ 5ਵੀਂ ਵਾਰ ਵਿਧਾਨ ਸਭਾ ਵਿੱਚ ਪੁੱਜੇ ਸਨ।