Naveen Chawla Death News: ਸਾਬਕਾ ਮੁੱਖ ਚੋਣ ਕਮਿਸ਼ਨਰ ਨਵੀਨ ਚਾਵਲਾ ਦਾ ਦਿਹਾਂਤ, 79 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Naveen Chawla Death News: ਦਿਮਾਗ ਦੀ ਸਰਦਰੀ ਲਈ ਹਸਪਤਾਲ ਕਰਵਾਇਆ ਸੀ ਭਰਤੀ
Naveen Chawla Death News
ਸਾਬਕਾ ਮੁੱਖ ਚੋਣ ਕਮਿਸ਼ਨਰ (ਸੀਈਸੀ) ਨਵੀਨ ਚਾਵਲਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਸਾਬਕਾ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਦਿੱਤੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਵੀ ਚਾਵਲਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਸਾਬਕਾ ਸੀਈਸੀ ਐਸਵਾਈ ਕੁਰੈਸ਼ੀ ਨੇ ਦੱਸਿਆ ਕਿ, ਉਹ ਕਰੀਬ 10 ਦਿਨ ਪਹਿਲਾਂ ਚਾਵਲਾ ਨੂੰ ਮਿਲੇ ਸਨ, ਉਸ ਸਮੇਂ ਚਾਵਲਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਦਿਮਾਗ ਦੀ ਸਰਜਰੀ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਅੱਜ ਸਵੇਰੇ ਅਪੋਲੋ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਆਖ਼ਰੀ ਵਾਰ ਮਿਲੇ ਸਨ, ਤਾਂ ਉਹ ਖੁਸ਼ ਸਨ।