Union Budget 2025 : ਇਨਕਮ ਟੈਕਸ ਨਾਲ ਜੁੜੀ ਵੱਡੀ ਖ਼ਬਰ, 12 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Union Budget 2025 : 8 ਤੋਂ 12 ਲੱਖ ਰੁਪਏ ਤੱਕ 10 ਫ਼ੀ ਸਦੀ ਟੈਕਸ ਲੱਗੇਗਾ

Union Budget 2025 income tax News in punjabi

Union Budget 2025 income tax News in punjabi:  ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਸੰਸਦ ਵਿੱਚ ਬਜਟ 2025 ਪੇਸ਼ ਕੀਤਾ। ਇਸ ਵਿੱਚ ਇਨਕਮ ਟੈਕਸ ਨੂੰ ਲੈ ਕੇ ਕਈ ਐਲਾਨ ਕੀਤੇ ਗਏ ਸਨ। ਸਭ ਤੋਂ ਵੱਡਾ ਐਲਾਨ ਇਨਕਮ ਟੈਕਸ ਛੋਟ ਬਾਰੇ ਸੀ। ਹੁਣ 12 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪਵੇਗਾ। ਹਾਲਾਂਕਿ, ਇਸ ਦਾ ਲਾਭ ਸਿਰਫ਼ ਉਨ੍ਹਾਂ ਟੈਕਸਦਾਤਿਆਂ ਨੂੰ ਮਿਲੇਗਾ ਜੋ ਨਵੀਂ ਇਨਕਮ ਟੈਕਸ ਪ੍ਰਣਾਲੀ ਦੇ ਤਹਿਤ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹਨ।

ਇਸ ਵਾਰ ਬਜਟ ਤੋਂ ਟੈਕਸਦਾਤਾਵਾਂ ਨੂੰ ਕਾਫ਼ੀ ਉਮੀਦਾਂ ਸਨ। ਇਹ ਮੰਨਿਆ ਜਾ ਰਿਹਾ ਸੀ ਕਿ ਪੁਰਾਣੀ ਅਤੇ ਨਵੀਂ ਇਨਕਮ ਟੈਕਸ ਪ੍ਰਣਾਲੀਆਂ ਵਿੱਚ ਟੈਕਸਦਾਤਾਵਾਂ ਨੂੰ ਬਹੁਤ ਸਾਰੀਆਂ ਛੋਟਾਂ ਅਤੇ ਕਟੌਤੀਆਂ ਦਿੱਤੀਆਂ ਜਾ ਸਕਦੀਆਂ ਹਨ ਕਿਉਂਕਿ ਨਵੀਂ ਪ੍ਰਣਾਲੀ ਤਹਿਤ ਆਮਦਨ ਕਰ ਛੋਟ ਦਾ ਐਲਾਨ ਕੀਤਾ ਗਿਆ ਹੈ। ਅਜਿਹੇ 'ਚ ਪੁਰਾਣੀ ਟੈਕਸ ਪ੍ਰਣਾਲੀ 'ਚ ਰਹਿਣ ਵਾਲਿਆਂ ਨੂੰ ਬਜਟ ਤੋਂ ਨਿਰਾਸ਼ਾ ਹੋਈ ਹੈ।

ਨਵਾਂ ਇਨਕਮ ਟੈਕਸ ਸਲੈਬ ਕਿਵੇਂ ਰਿਹਾ?
ਹੁਣ 12 ਲੱਖ ਰੁਪਏ ਦੀ ਕਮਾਈ 'ਤੇ ਕੋਈ ਟੈਕਸ ਨਹੀਂ।
ਰੁਜ਼ਗਾਰ ਪ੍ਰਾਪਤ ਲੋਕਾਂ ਲਈ 75 ਹਜ਼ਾਰ ਰੁਪਏ ਦੀ ਮਿਆਰੀ ਕਟੌਤੀ ਦੇ ਨਾਲ ਟੈਕਸ ਸੀਮਾ 12.75 ਲੱਖ ਰੁਪਏ ਹੈ।
0 ਤੋਂ 4 ਲੱਖ ਰੁਪਏ ਤੱਕ ਦੀ ਕਮਾਈ 'ਤੇ ਜ਼ੀਰੋ ਟੈਕਸ।
8 ਤੋਂ 12 ਲੱਖ ਰੁਪਏ ਤੱਕ 10 ਫ਼ੀ ਸਦੀ ਟੈਕਸ
12 ਤੋਂ 16 ਲੱਖ ਰੁਪਏ ਤੱਕ 15 ਫ਼ੀ ਸਦੀ  ਟੈਕਸ
16 ਤੋਂ 20 ਲੱਖ ਰੁਪਏ ਤੱਕ 20% ਟੈਕਸ।
24 ਲੱਖ ਰੁਪਏ ਤੋਂ ਉੱਪਰ 30% ਟੈਕਸ।

ਬਜਟ 'ਚ ਸੀਨੀਅਰ ਸਿਟੀਜ਼ਨਾਂ ਨੂੰ ਇਨਕਮ ਟੈਕਸ 'ਚ ਤੋਹਫ਼ਾ ਦਿੱਤਾ ਗਿਆ ਹੈ। ਸੀਨੀਅਰ ਸਿਟੀਜ਼ਨ ਲਈ ਟੈਕਸ ਕਟੌਤੀ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ ਨਵੇਂ ਇਨਕਮ ਟੈਕਸ ਬਿੱਲ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਹਫ਼ਤੇ ਨਵਾਂ ਇਨਕਮ ਟੈਕਸ ਬਿੱਲ ਲਿਆਵੇਗੀ। ਇਸ ਵਿੱਚ ਟੈਕਸ ਪ੍ਰਣਾਲੀ ਵਿੱਚ ਬਦਲਾਅ ਅਤੇ ਹੋਰ ਨਵੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।