Union budget 2025 Live Update: ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ, 12 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Union budget 2025 Live Update : ਸੰਸਦ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਭਾਸ਼ਣ ਸ਼ੁਰੂ 

Union Budget 2025 LIVE UPDATES

Union Budget 2025 LIVE UPDATES: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲਗਾਤਾਰ ਅੱਠਵਾਂ ਬਜਟ ਪੇਸ਼ ਕਰਨਗੇ। ਉਹ ਸਵੇਰੇ 8:45 'ਤੇ ਆਪਣੀ ਰਿਹਾਇਸ਼ ਤੋਂ ਵਿੱਤ ਮੰਤਰਾਲੇ ਪਹੁੰਚੀ। ਅੱਧਾ ਘੰਟਾ ਮੰਤਰਾਲੇ ਵਿੱਚ ਰੁਕਣ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਚਲੇ ਗਏ। ਉੱਥੇ ਬਜਟ ਦੀ ਇੱਕ ਕਾਪੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪੀ ਗਈ।

ਇਸ ਤੋਂ ਬਾਅਦ ਸਵੇਰੇ 11 ਵਜੇ ਸੰਸਦ 'ਚ ਵਿੱਤ ਮੰਤਰੀ ਦਾ ਭਾਸ਼ਣ ਸ਼ੁਰੂ ਹੋਵੇਗਾ। ਪਿਛਲੇ ਚਾਰ ਬਜਟਾਂ ਅਤੇ ਇੱਕ ਅੰਤਰਿਮ ਬਜਟ ਵਾਂਗ ਇਹ ਬਜਟ ਵੀ ਕਾਗਜ਼ੀ ਘੱਟ ਹੋਵੇਗਾ।

 

ਕੇਂਦਰੀ ਬਜਟ 2025, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਤਾਜ਼ਾ ਖ਼ਬਰ

 12:18  AM : ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ, 12 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ

 12:11  AM :  ਕੇਵਾਈਸੀ ਪ੍ਰਕਿਰਿਆ ਨੂੰ ਬਣਾਇਆ ਜਾਵੇਗਾ ਆਸਾਨ
ਪੁਨਰਗਠਿਤ ਕੇਂਦਰੀ ਕੇਵਾਈਸੀ ਰਜਿਸਟਰੀ 2025 ਵਿੱਚ ਕੀਤੀ ਜਾਵੇਗੀ ਸ਼ੁਰੂ

 12:00  AM :  ਵਿੱਤੀ ਖੇਤਰ 'ਚ ਸੁਧਾਰ ਹੋਵੇਗਾ 
ਬੀਮਾ ਖੇਤਰ 'ਚ ਵਿਦੇਸ਼ੀ ਪ੍ਰਤੱਖ ਨਿਵੇਸ਼ ਹੋਵੇਗਾ 
ਭਾਰਤ 'ਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਮਿਲੇਗਾ ਫ਼ਾਇਦਾ 
ਬੀਮਾ ਖੇਤਰ ਲਈ ਵਿਦੇਸ਼ੀ ਪ੍ਰਤੱਖ ਨਿਵੇਸ਼ 74% ਤੋਂ ਵਧਾ ਕੇ 100%

 11: 58  AM :  ਅਪਰਾਧ ਸ਼੍ਰੇਣੀ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਦਾ ਵੱਡਾ ਐਲਾਨ 
 ਸਰਕਾਰ ਜਨ ਵਿਸ਼ਵਾਸ ਬਿੱਲ-2 ਲਿਆਏਗੀ
100 ਤੋਂ ਵੱਧ ਮਾਮਲਿਆਂ ਨੂੰ ਅਪਰਾਧ ਦੀ ਸ਼੍ਰੇਣੀ ਵਿੱਚੋਂ ਹਟਾਏਗੀ

 11: 56  AM : ਵਿੱਤੀ ਖੇਤਰ 'ਚ ਸੁਧਾਰ ਹੋਵੇਗਾ 
ਬੀਮਾ ਖੇਤਰ 'ਚ ਵਿਦੇਸ਼ੀ ਪ੍ਰਤੱਖ ਨਿਵੇਸ਼ ਹੋਵੇਗਾ 
ਭਾਰਤ 'ਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਮਿਲੇਗਾ ਫ਼ਾਇਦਾ 
ਬੀਮਾ ਖੇਤਰ ਲਈ ਵਿਦੇਸ਼ੀ ਪ੍ਰਤੱਖ ਨਿਵੇਸ਼ 74% ਤੋਂ ਵਧਾ ਕੇ 100%

 11: 50  AM : ਇਨਕਮ ਟੈਕਸ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ 
ਨਵਾਂ ਇਨਕਮ ਟੈਕਸ ਬਿੱਲ ਅਗਲੇ ਹਫ਼ਤੇ
ਇਨਕਮ ਟੈਕਸ 'ਚ ਵੱਡੇ ਬਦਲਾਅ ਦੀ ਉਮੀਦ

 11: 49  AM : ਉਡਾਣ-ਖੇਤਰ ਕੈਨਕਟਿਵਿਟੀ ਦਾ ਫ਼ਾਇਦਾ
1.5 ਕਰੋੜ ਮੱਧਵਰਗੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ 'ਚ ਸਮਰੱਥ
ਸਕੀਮ ਨੇ 88 ਹਵਾਈ ਅੱਡਿਆਂ ਨੂੰ ਜੋੜਿਆ
ਯੋਜਨਾ ਨੇ 619 ਰੂਟਾਂ ਨੂੰ ਕਿਰਿਆਸ਼ੀਲ ਬਣਾਇਆ
ਯੋਜਨਾ ਤਹਿਤ ਛੋਟੇ ਹਵਾਈ ਅੱਡਿਆ ਨੂੰ ਜੋੜਿਆ ਜਾਵੇਗਾ
ਬਿਹਾਰ 'ਚ ਗ੍ਰੀਨਫੀਲਡ ਏਅਰਪੋਰਟ ਦੀ ਸੁਵਿਧਾ ਦਿੱਤੀ ਜਾਵੇਗੀ

 11: 48  AM : MSME ਲਈ ਲੋਨ ਗਾਰੰਟੀ ਕਵਰ 5 ਕਰੋੜ ਤੋਂ ਤੋਂ ਵਧਾ ਕੇ 10 ਕਰੋੜ
MSME ਗਰੰਟੀ ਤਹਿਤ 1.5 ਕਰੋੜ ਤੱਕ ਦਾ ਕਰਜ਼ ਮਿਲੇਗਾ
ਸਟਾਰਟਅਪ ਲਈ ਲੋਨ 10 ਕਰੋੜ ਤੋਂ ਵਧਾ ਕੇ 20 ਕਰੋੜ ਰੁਪਏ
ਸਟਾਰਟਅਪ ਲਈ ਗਾਰੰਟੀ ਫ਼ੀਸ ’ਚ ਵੀ ਕਮੀ ਹੋਵੇਗੀ
AI ਲਈ 500 ਕਰੋੜ ਰੁਪਏ ਦਾ ਐਲਾਨ
ਮੈਡੀਕਲ ਐਜੂਕੇਸ਼ਨ ’ਚ ਅਗਲੇ 5 ਸਾਲਾਂ ’ਚ 75 ਹਜ਼ਾਰ ਸੀਟਾਂ ਵਧਾਉਣ ਦਾ ਐਲਾਨ

 11: 44 AM :ਬਜਟ ਵਿਚ ਬਿਹਾਰ ਲਈ ਵੱਡੇ ਐਲਾਨ
* ਬਿਹਾਰ ਵਿੱਚ ਬਣਾਇਆ ਜਾਵੇਗਾ ਗਰੀਨ ਫੀਲਡ ਏਅਰਪੋਰਟ 
* ਪਟਨਾ ਏਅਰਪੋਰਟ ਦਾ ਕੀਤਾ ਜਾਵੇਗਾ ਵਿਸਥਾਰ

 11: 42 AM : ਬਜਟ ਵਿੱਚ ਹੁਣ ਤੱਕ ਦੇ ਵੱਡੇ ਐਲਾਨ
ਅਗਲੇ 6 ਸਾਲਾਂ ਲਈ ਦਾਲਾਂ ਦਾ ਉਤਪਾਦਨ ਵਧਾਉਣ 'ਤੇ ਧਿਆਨ ਕੇਂਦਰਿਤ 
 ਕਪਾਹ ਉਤਪਾਦਨ ਵਧਾਉਣ ਲਈ 5 ਸਾਲ ਮਿਸ਼ਨ ਦਾ ਐਲਾਨ
MSME ਲਈ ਕਰਜ਼ਾ ਗਰੰਟੀ ਕਵਰ 5 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ 10 ਹਜ਼ਾਰ ਕਰੋੜ ਰੁਪਏ ਕੀਤਾ 
 ਸਟਾਰਟਅੱਪ ਲਈ ਕਰਜ਼ਾ 10 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ 20 ਹਜ਼ਾਰ ਕਰੋੜ ਰੁਪਏ ਕੀਤਾ 
 ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਐਕਸੀਲੈਂਸ ਲਈ 500 ਕਰੋੜ ਰੁਪਏ ਦਾ ਐਲਾਨ

 11: 34 AM : ਬਜਟ ’ਚ ਕਿਸਾਨਾਂ ਲਈ ਐਲਾਨ
ਅਗਲੇ 6 ਸਾਲਾਂ ਲਈ ਦਾਲਾਂ ’ਤੇ ਧਿਆਨ ਕੇਂਦਰਿਤ
ਅਰਹਰ ਦਾ ਉਤਪਾਦਨ ਵਧਾਉਣ 'ਤੇ ਜ਼ੋਰ
ਕਪਾਹ ਉਤਪਾਦਨ ਵਧਾਉਣ ਲਈ 5 ਸਾਲਾ ਮਿਸ਼ਨ
ਕਪਾਹ ਉਤਪਾਦਨ ਨਾਲ ਦੇਸ਼ ਦਾ ਕੱਪੜਾ ਉਦਯੋਗ ਮਜ਼ਬੂਤ ਹੋਵੇਗਾ
ਕਿਸਾਨ ਕ੍ਰੇਡਿਟ ਕਾਰਡ ’ਤੇ ਕਰਜ਼ ਦੀ ਲਿਮਟ 3 ਲੱਖ ਤੋਂ ਵਧਾ ਕੇ 5 ਲੱਖ
ਬਿਹਾਰ ਵਿੱਚ ਮਖਾਨਾ ਬੋਰਡ ਬਣਾਇਆ ਜਾਵੇਗਾ
ਮਖਾਨਾ ਬੋਰਡ ਨਾਲ ਛੋਟੇ ਕਿਸਾਨਾਂ ਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ
ਛੋਟੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡਾਂ ਦਾ ਪ੍ਰਬੰਧ
ਪਹਿਲੇ ਸਾਲ 10 ਲੱਖ ਕਾਰਡ ਜਾਰੀ ਕੀਤੇ ਜਾਣਗੇ

ਸਵੇਰੇ 11:23 AM : ਕਿਸਾਨਾਂ ਲਈ ਐਲਾਨ 
ਕਿਸਾਨ ਕ੍ਰੈਡਿਟ ਕਾਰਡ ਅਧੀਨ ਸੋਧੀ ਹੋਈ ਵਿਆਜ ਸਹਾਇਤਾ ਯੋਜਨਾ ਦੇ ਤਹਿਤ
 ਕਰਜ਼ੇ ਦੀ ਰਕਮ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇਗੀ

ਸਵੇਰੇ 11:23 AM : ਕਿਸਾਨਾਂ ਲਈ ਐਲਾਨ 
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 'ਪ੍ਰਧਾਨ ਮੰਤਰੀ ਧਨ ਧਿਆਨ ਕ੍ਰਿਸ਼ੀ ਯੋਜਨਾ' ਦਾ ਕੀਤਾ ਐਲਾਨ 
100 ਜ਼ਿਲ੍ਹਿਆਂ ਦੇ 1.7 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ

ਸਵੇਰੇ 11:20 AM :  ਕਿਸਾਨ ਕ੍ਰੈਡਿਟ ਕਾਰਡ 'ਤੇ ਲੋਨ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ

ਸਵੇਰੇ 11:17 AM :  ਭਾਰਤ ਮੱਛੀ ਪਾਲਣ ਵਿੱਚ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। 60 ਹਜ਼ਾਰ ਕਰੋੜ ਰੁਪਏ ਦਾ ਬਾਜ਼ਾਰ ਹੈ। ਅੰਡੇਮਾਨ, ਨਿਕੋਬਾਰ ਅਤੇ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਨੂੰ ਉਤਸ਼ਾਹਿਤ ਕਰੇਗਾ। ਨੈਸ਼ਨਲ ਹਾਈ ਯੀਲਡ ਸੀਡ ਮਿਸ਼ਨ ਚਲਾਏਗਾ। ਖੋਜ ਨਾਲ ਵੱਧ ਝਾੜ ਦੇਣ ਵਾਲੇ ਬੀਜਾਂ ਦੀਆਂ 100 ਤੋਂ ਵੱਧ ਕਿਸਮਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸਵੇਰੇ 11:12 AM :  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਸਾਡੇ ਵਿਕਾਸ ਅਤੇ ਸੁਧਾਰਾਂ ਨੇ ਦੁਨੀਆ ਨੂੰ ਆਕਰਸ਼ਿਤ ਕੀਤਾ ਹੈ, ਅੱਜ ਦੇਸ਼ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ, ਜਿਸ ਨਾਲ ਭਾਰਤ 'ਤੇ ਦੁਨੀਆ ਦਾ ਭਰੋਸਾ ਵਧਿਆ ਹੈ।

ਸਵੇਰੇ 11:03 AM  ਵਿਰੋਧੀ ਧਿਰ ਨੇ ਸਦਨ ਤੋਂ ਕੀਤਾ ਵਾਕਆਊਟ

ਸਵੇਰੇ 11:01 AM  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ 2025 ਪੇਸ਼ ਕਰਨ ਤੋਂ ਪਹਿਲਾਂ ਹੀ ਵਿਰੋਧੀਆਂ ਨੇ ਸੰਸਦ 'ਚ ਸ਼ੁਰੂ ਕੀਤਾ ਹੰਗਾਮਾ

ਸਵੇਰੇ 11:00 AM: ਸੰਸਦ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਭਾਸ਼ਣ ਸ਼ੁਰੂ 
 

ਸਵੇਰੇ 10:55 AM  ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀਆਂ ਉਮੀਦਾਂ ਦਾ ਬਜਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸਵੇਰੇ 10:33 : ਕੈਬਨਿਟ ਮੀਟਿੰਗ 'ਚ ਕੇਂਦਰੀ ਬਜਟ ਨੂੰ ਮਨਜ਼ੂਰੀ

ਸਵੇਰੇ 10:30 ਵਜੇ: ਸੰਸਦ ਭਵਨ ਵਿੱਚ ਕੈਬਨਿਟ ਦੀ ਮੀਟਿੰਗ ਸ਼ੁਰੂ ਹੋਈ

ਸਵੇਰੇ 10:25  PM ਮੋਦੀ ਪਹੁੰਚੇ ਸੰਸਦ ਭਵਨ, ਕੁਝ ਸਮੇਂ 'ਚ ਹੋਵੇਗੀ ਕੈਬਨਿਟ ਮੀਟਿੰਗ

 10: 26 AM:  ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬਜਟ ਪੇਸ਼ਕਾਰੀ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਦਹੀ-ਖੰਡ ਨਾਲ ਕਰਵਾਇਆ ਮੂੰਹ ਮਿੱਠ

 10: 20 AM : ਕੇਂਦਰੀ ਵਿੱਤ ਮੰਤਰੀ  ਨਿਰਮਲਾ ਸੀਤਾਰਮਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ