ਇਨਕਮ ਟੈਕਸ ਸਲੈਬ ’ਚ ਨਹੀਂ ਕੀਤਾ ਗਿਆ ਕੋਈ ਬਦਲਾਅ
ਟੈਕਸ ਚੋਰੀ ਕਰਨ ’ਤੇ ਸਜ਼ਾ ਨਹੀਂ ਬਲਕਿ ਲੱਗੇਗਾ 30 ਫ਼ੀਸਦੀ ਵਾਧੂ ਟੈਕਸ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਭਾਰਤ ਦਾ ਕੇਂਦਰੀ ਬਜਟ ਪੇਸ਼ ਕੀਤਾ ਗਿਆ। ਉਨ੍ਹਾਂ ਦਾ ਬਜਟ ਭਾਸ਼ਣ 85 ਮਿੰਟ ਤੱਕ ਚੱਲਿਆ ਅਤੇ ਉਨ੍ਹਾਂ ਵੱਲੋਂ ਇਸ ਵਾਰ ਇਨਕਮ ਟੈਕਸ ਸਲੈਬ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਨੇ ਇਨਕਮ ਟੈਕਸ ਚੋਰੀ 'ਤੇ ਜੁਰਮਾਨੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਚੋਰੀ ਕਰਨ 'ਤੇ ਹੁਣ ਕੋਈ ਸਜ਼ਾ ਨਹੀਂ ਹੋਵੇਗੀ ਬਲਕਿ ਸਜ਼ਾ ਦੀ ਥਾਂ 'ਤੇ ਹੁਣ 30% ਟੈਕਸ ਲਗਾਇਆ ਜਾਵੇਗਾ। ਵਿੱਤ ਮੰਤਰੀ ਨੇ 30 ਪ੍ਰਤੀਸ਼ਤ ਟੈਕਸ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਆਪਣੀ ਆਮਦਨ ਛੁਪਾਉਣ ਵਾਲਿਆਂ ਨੂੰ ਹੁਣ ਸਜ਼ਾ ਨਹੀਂ ਦਿੱਤੀ ਜਾਵੇਗੀ, ਉਨ੍ਹਾਂ ਤੋਂ 30 ਪ੍ਰਤੀਸ਼ਤ ਟੈਕਸ ਵਸੂਲਿਆ ਜਾਵੇਗਾ।
ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ ਆਮਦਨ ਟੈਕਸ ਰਿਟਰਨ ਭਰਨ ਦੀ ਸਮਾਂ ਸੀਮਾ ਅਤੇ ਨਿਯਮਾਂ ਵਿੱਚ ਬਦਲਾਅ ਦਾ ਐਲਾਨ ਕੀਤਾ। ITR-1 ਅਤੇ ITR-2 ਫਾਈਲ ਕਰਨ ਵਾਲੇ ਟੈਕਸਦਾਤਾ ਹੁਣ 31 ਜੁਲਾਈ ਤੱਕ ਆਪਣੀ ਰਿਟਰਨ ਫਾਈਲ ਕਰ ਸਕਣਗੇ।