ਵਿਆਹ ਵੀ ਹੋ ਗਿਆ, ਲਾੜੀ ਕੈਨੇਡਾ ਵੀ ਪਹੁੰਚ ਗਈ ਫਿਰ ਜੋ ਹੋਇਆ...ਦੇਖੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਰਾਜਵੀਰ ਕੌਰ ਨੂੰ ਕੈਨੇਡਾ ਜਾਣ, ਉੱਥੇ ਪੜ੍ਹਾਈ ਦੀ...

Canada Ielts Girl

ਗੜ੍ਹਸ਼ੰਕਰ: ਗੜ੍ਹਸ਼ੰਕਰ ਦੇ ਪਿੰਡ ਚਾਹਲਪੁਰ ਵਿਚ IELTS ਪਾਸ ਇਕ ਲਾੜੀ ਲਾੜੇ ਨਾਲ ਠੱਗੀ ਕਰ ਗਈ। 12 ਜੂਨ 2019 ਨੂੰ ਐਸਐਸਪੀ ਹੁਸ਼ਿਆਰਪੁਰ ਨੂੰ ਦਿੱਤੀ ਸ਼ਿਕਾਇਤ ਵਿਚ ਚਾਹਲਪੁਰ ਥਾਣਾ ਗੜ੍ਹਸ਼ੰਕਰ ਦੀ ਰਹਿਣ ਵਾਲੀ ਗੁਰਬਖ਼ਸ਼ ਕੌਰ ਪਤਨੀ ਚੁਹੜ ਸਿੰਘ ਨੇ ਦਸਿਆ ਸੀ ਕਿ ਉਸ ਨੇ ਅਪਣੇ ਬੇਟੇ ਸੁਖਜੀਤ ਸਿੰਘ ਦਾ ਵਿਆਹ IELTS ਪਾਸ ਰਾਜਵੀਰ ਕੌਰ ਪੁਤਰੀ ਹਾਕਮ  ਸਿੰਘ ਨਿਵਾਸੀ ਮਜਾਰਾ ਜਟਾਂ ਥਾਣਾ ਕਾਠਗੜ੍ਹ ਜ਼ਿਲ੍ਹਾ ਨਵਾਂ ਸ਼ਹਿਰ ਦੇ ਨਾਲ ਕੀਤੀ ਸੀ।

ਉਸ ਨੇ ਦਸਿਆ ਸੀ ਕਿ ਉਹ ਕੈਨੇਡਾ ਜਾ ਕੇ ਉਹਨਾਂ ਦੇ ਪੁੱਤਰ ਨੂੰ ਉੱਥੇ ਬੁਲਾ ਲਵੇਗੀ। ਲਾੜੀ ਨੇ ਕੈਨੇਡਾ ਜਾਣ ਲਈ ਹੋਣ ਵਾਲੇ ਖਰਚੇ ਲਈ ਸੁਖਜੀਤ ਦੀ ਮਾਂ ਗੁਰਬਖ਼ਸ਼ ਕੌਰ ਮੰਨ ਗਈ। ਇਸ ਦੇ ਲਈ ਰਾਜਵੀਰ ਕੌਰ ਦੇ ਪਿਤਾ ਹੁਕਮ ਸਿੰਘ ਅਤੇ ਮਾਤਾ ਮੋਹਨ ਕੌਰ ਵੀ ਸਹਿਮਤ ਸੀ। ਉਸ ਨੇ ਦਸਿਆ ਕਿ 15 ਦਸੰਬਰ 2015 ਨੂੰ ਦੋਵਾਂ ਦਾ ਵਿਆਹ ਹੋਇਆ ਸੀ।

ਉਹਨਾਂ ਨੇ ਰਾਜਵੀਰ ਕੌਰ ਨੂੰ ਕੈਨੇਡਾ ਜਾਣ, ਉੱਥੇ ਪੜ੍ਹਾਈ ਦੀ ਫੀਸ, ਘਰ ਕਿਰਾਏ ਤੇ ਲੈਣ, ਫਾਈਲ ਖਰਚ ਅਤੇ ਇਕ ਹਜ਼ਾਰ ਡਾਲਰ ਲੈਣ ਵਿਚ ਖਰਚ ਹੋਣ ਵਾਲੀ ਪੂਰੀ ਰਕਮ ਖਰਚ ਕੀਤੀ ਜੋ ਕਿ 27 ਲੱਖ 82 ਹਜ਼ਾਰ ਰੁਪਏ ਸੀ। ਗੁਰਬਖ਼ਸ਼ ਕੌਰ ਨੇ ਸ਼ਿਕਾਇਤ ਵਿਚ ਦਸਿਆ ਕਿ ਉਸ ਦੀ ਨੂੰਹ ਰਾਜਵੀਰ ਕੌਰ ਕੈਨੇਡਾ ਪਹੁੰਚ ਕੇ ਸਹੁਰੇ ਚੂਹੜ ਸਿੰਘ ਕੋਲ ਕੁੱਝ ਦਿਨ ਰਹੀ।

ਇਸ ਦੌਰਾਨ ਰਾਜਵੀਰ ਕੌਰ ਨੇ ਉਸ ਦੇ ਲੜਕੇ ਸੁਖਜੀਤ ਸਿੰਘ ਦੀ ਫਾਈਲ ਲਗਾਉਣ ਲਈ ਇਕ ਹਜ਼ਾਰ ਡਾਲਰ ਲਏ, ਪਰ ਏਜੰਟ ਨੇ ਉਸ ਦੇ ਪਿਤਾ ਨੂੰ ਦਸਿਆ ਕਿ ਰਾਜਵੀਰ ਕੌਰ ਨੇ ਸੁਖਜੀਤ ਸਿੰਘ ਦੀ ਫਾਈਲ ਨਹੀਂ ਲਗਾਈ। ਗੁਰਬਖ਼ਸ਼ ਕੌਰ ਨੇ ਦਸਿਆ ਕਿ ਉਹਨਾਂ ਨੇ ਦੋ ਵਾਰ ਪੰਚਾਇਤ ਕੋਲ ਮਾਮਲਾ ਸੁਲਝਾਉਣ ਲਈ ਅਪੀਲ ਕੀਤੀ ਸੀ ਪਰ ਰਾਜਵੀਰ ਕੌਰ ਦੇ ਮਾਤਾ-ਪਿਤਾ ਨੇ ਕੁੱਝ ਨਹੀਂ ਦਸਿਆ।

ਇਸ ਸ਼ਿਕਾਇਤ ਦੀ ਜਾਂਚ ਡੀਐਸਪੀ ਅਪਰਾਧ ਸ਼ਾਖਾ ਹੁਸ਼ਿਆਰਪੁਰ ਦੁਆਰਾ ਕਰਨ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਨੂੰ ਸਹੀ ਦਸਦੇ ਹੋਏ ਗੜ੍ਹਸ਼ੰਕਰ ਪੁਲਿਸ ਨੂੰ ਰਾਜਵੀਰ ਕੌਰ ਪੁਤਰੀ ਹੁਕਮ ਸਿੰਘ, ਹੁਕਮ ਸਿੰਘ ਪੁੱਤਰ ਕਰਮ ਸਿੰਘ ਅਤੇ ਮੋਹਨ ਕੌਰ ਪਤਨੀ ਹੁਕਮ ਸਿੰਘ ਵਾਸੀ ਮਜਾਰਾ ਜਟਾ ਥਾਣਾ ਕਾਠਗੜ੍ਹ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿਰੁਧ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਗੜ੍ਹਸ਼ੰਕਰ ਪੁਲਿਸ ਨੇ ਤਿੰਨਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।