PM ਮੋਦੀ ਤਾਮਿਲ ਦੇ ਲੋਕਾਂ ਅਤੇ ਤਾਮਿਲ ਭਾਸ਼ਾ ਦਾ ਸਤਿਕਾਰ ਨਹੀਂ ਕਰਦੇ-ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਨੂੰ ਆਰਐਸਐਸ ਦਾ ਆਪਣੇ ਦੇਸ਼ ਦੇ ਲੋਕਾਂ ਨੂੰ ਵੰਡਣਾ ਸਵੀਕਾਰ ਨਹੀ। 

Rahul Gandhi

 ਚੇਨਈ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਤਾਮਿਲਨਾਡੂ ਦੌਰੇ ਦਾ ਅੱਜ ਦੂਜਾ ਦਿਨ ਹੈ। ਸੋਮਵਾਰ ਨੂੰ ਰਾਹੁਲ ਗਾਂਧੀ ਕੰਨਿਆ ਕੁਮਾਰੀ ਪਹੁੰਚੇ, ਜਿਥੇ ਉਨ੍ਹਾਂ ਨੇ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ  ਨਿਸ਼ਾਨਾ ਸਾਧਿਆਂ।  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲ ਲੋਕਾਂ ਅਤੇ ਤਾਮਿਲ ਭਾਸ਼ਾ ਦਾ ਸਤਿਕਾਰ ਨਹੀਂ ਕਰਦੇ।

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ '1 ਰਾਸ਼ਟਰ, 1 ਸਭਿਆਚਾਰ, 1 ਇਤਿਹਾਸ' ਮੈਂ ਪੁੱਛਣਾ ਚਾਹਾਂਗਾ ਕਿ ਤਾਮਿਲ ਇੱਕ ਭਾਰਤੀ ਭਾਸ਼ਾ ਨਹੀਂ ਹੈ? ਕੀ ਤਾਮਿਲ ਤਾਮਿਲ ਇਤਿਹਾਸ ਭਾਰਤੀ ਨਹੀਂ ਹੈ ਜਾਂ ਤਾਮਿਲ ਸਭਿਆਚਾਰ ਭਾਰਤੀ ਨਹੀਂ ਹੈ? ਇੱਕ ਭਾਰਤੀ ਹੋਣ ਦੇ ਨਾਤੇ, ਤਾਮਿਲ ਸੱਭਿਆਚਾਰ ਦੀ ਰੱਖਿਆ ਕਰਨਾ ਮੇਰਾ ਫਰਜ਼ ਹੈ।

 ਰਾਹੁਲ ਗਾਂਧੀ ਨੇ ਕਿਹਾ  ਸਾਨੂੰ ਨਰਿੰਦਰ ਮੋਦੀ ਅਤੇ ਆਰਐਸਐਸ ਦਾ ਤਾਮਿਲ ਭਾਸ਼ਾ, ਸਭਿਆਚਾਰ ਅਤੇ ਇਤਿਹਾਸ ਨੂੰ ਕੁਚਲਣ ਅਤੇ ਅਪਮਾਨ ਕਰਨਾ ਸਵੀਕਾਰ  ਨਹੀਂ।  ਸਾਨੂੰ ਆਰਐਸਐਸ ਦਾ ਆਪਣੇ ਦੇਸ਼ ਦੇ ਲੋਕਾਂ ਨੂੰ ਵੰਡਣਾ ਸਵੀਕਾਰ ਨਹੀ।