ਮੌਸਮ ਨੇ ਫਿਰ ਲਈ ਕਰਵਟ, ਮਾਰਚ ਮਹੀਨੇ ਵਿਚ ਹੀ ਜੂਨ ਦੀ ਗਰਮੀ ਦਾ ਹੋਇਆ ਅਹਿਸਾਸ
1960 ਵਿਚ ਫਰਵਰੀ ਵਿਚ ਵੀ ਇਹੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ।
ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿਚ ਫਰਵਰੀ ਦੇ ਮਹੀਨੇ ਨੇ ਇਸ ਵਾਰ ਅਪ੍ਰੈਲ-ਮਈ ਦੀ ਤਰ੍ਹਾਂ ਗਰਮੀ ਮਹਿਸੂਸ ਕੀਤੀ ਗਈ ਹੈ। ਆਮ ਤੌਰ ਤੇ ਫਰਵਰੀ ਮਹੀਨੇ ਵਿਚ ਕੜਾਕੇ ਦੀ ਠੰਡ ਹੁੰਦੀ ਹੈ ਪਰ ਇਸ ਵਾਰ ਤਾਂ ਮੌਸਮ ਦਾ ਵੱਖਰਾ ਹੀ ਮਿਜਾਜ਼ ਵੇਖਿਆ ਗਿਆ।
1901 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਫਰਵਰੀ ਸਭ ਤੋਂ ਗਰਮ ਰਿਹਾ। ਇਸ ਵਾਰ ਰਾਜਧਾਨੀ ਵਿੱਚ ਫਰਵਰੀ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ 27.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1960 ਵਿਚ ਫਰਵਰੀ ਵਿਚ ਵੀ ਇਹੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ।
ਮੌਸਮ ਵਿਭਾਗ ਅਨੁਸਾਰ ਇਸ ਵਾਰ ਦਿੱਲੀ ਵਿਚ 15 ਫਰਵਰੀ ਤੋਂ ਪਹਿਲਾਂ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਸੀ। 11 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਕਈ ਵਾਰ ਫਰਵਰੀ ਵਿੱਚ ਹੁੰਦਾ ਹੈ ਜਦੋਂ ਤਾਪਮਾਨ 30 ਡਿਗਰੀ ਤੱਕ ਜਾਂਦਾ ਹੈ। ਇਸ ਵਾਰ ਦੀ ਗਰਮੀ ਨੇ ਪਸੀਨਾ ਵਹਾਇਆ ਹੈ ਅਤੇ ਫਰਵਰੀ ਮਹੀਨੇ ਵਿਤ ਹੀ ਪੱਖੇ ਕੂਲਰ ਚੱਲਣੇ ਸ਼ੁਰੂ ਹੋ ਗਏ।