Delhi News : ਪਾਸਪੋਰਟ ਨਿਯਮਾਂ 'ਚ ਕੇਂਦਰ ਸਰਕਾਰ ਨੇ ਕੀਤੀ ਸੋਧ

ਏਜੰਸੀ

ਖ਼ਬਰਾਂ, ਰਾਸ਼ਟਰੀ

Delhi News : ਰਾਜਪੱਤਰ ਵਿਚ ਸੋਧ ਪ੍ਰਕਾਸ਼ਤ ਹੋਣ ਤੋਂ ਬਾਅਦ ਨਵੇਂ ਨਿਯਮ ਹੋਣਗੇ ਲਾਗੂ 

Central government amends passport rules Latest News in Punjabi

Central government amends passport rules Latest News in Punjabi : ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ਵਿਚ ਸੋਧ ਕੀਤੀ ਹੈ। ਇਸ ਦੇ ਤਹਿਤ, 1 ਅਕਤੂਬਰ, 2023 ਜਾਂ ਉਸ ਤੋਂ ਬਾਅਦ ਜਨਮੇ ਅਰਜ਼ੀਦਾਰਾਂ ਲਈ ਜਨਮ ਮਿਤੀ ਦਾ ਇਕਮਾਤਰ ਸਬੂਤ ਸਿਰਫ਼ ਉਚਿਤ ਅਧਿਕਾਰੀਆਂ ਦੁਆਰਾ ਜਾਰੀ ਕੀਤਾ ਗਿਆ ਜਨਮ ਪ੍ਰਮਾਣ ਪੱਤਰ ਹੀ ਹੋਵੇਗਾ।

ਪਾਸਪੋਰਟ ਨਿਯਮ, 1980 ਵਿਚ ਇਸ ਹਫ਼ਤੇ ਇਕ ਅਧਿਕਾਰਕ ਨੋਟ ਜਾਰੀ ਕਰ ਕੇ ਸੋਧ ਕੀਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਅਧਿਕਾਰਕ ਰਾਜਪੱਤਰ ਵਿੱਚ ਸੋਧ ਪ੍ਰਕਾਸ਼ਤ ਹੋਣ ਤੋਂ ਬਾਅਦ ਨਵੇਂ ਨਿਯਮ ਲਾਗੂ ਹੋ ਜਾਣਗੇ।

ਨਵੇਂ ਮਾਪਦੰਡਾਂ ਅਨੁਸਾਰ, ਜਨਮ ਅਤੇ ਮੌਤ ਰਜਿਸਟਰਾਰ, ਨਗਰ ਨਿਗਮ ਜਾਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਅਧਿਨਿਯਮ, 1969 ਦੇ ਤਹਿਤ ਯੋਗ ਅਧਿਕਾਰੀ ਦੁਆਰਾ ਜਾਰੀ ਜਨਮ ਪ੍ਰਮਾਣ ਪੱਤਰ ਨੂੰ 1 ਅਕਤੂਬਰ, 2023 ਤੋਂ ਬਾਅਦ ਜਨਮ ਲੈਣ ਵਾਲੇ ਵਿਅਕਤੀਆਂ ਲਈ ਜਨਮ ਮਿਤੀ ਦੇ ਸਬੂਤ ਵਜੋਂ ਸਵੀਕਾਰਿਆ ਜਾਵੇਗਾ। ਹੋਰ ਅਰਜ਼ੀਦਾਰ ਜਨਮ ਮਿਤੀ ਦੇ ਸਬੂਤ ਵਜੋਂ ਵਿਕਲਪਿਕ ਦਸਤਾਵੇਜ਼, ਜਿਵੇਂ ਕਿ ਡਰਾਈਵਿੰਗ ਲਾਇਸੈਂਸ ਜਾਂ ਸਕੂਲ ਛੱਡਣ ਦਾ ਪ੍ਰਮਾਣ ਪੱਤਰ ਪੇਸ਼ ਕਰ ਸਕਦੇ ਹਨ।