ਜ਼ੈਲੇਂਸਕੀ ਅਤੇ ਟਰੰਪ ਦੀ ਬਹਿਸ ਤੋਂ ਬਾਅਦ ਕਿਹੜੇ ਦੇਸ਼ ਯੂਕਰੇਨ ਦੇ ਨਾਲ ਹਨ? ਪੜ੍ਹੋ ਕਿਸ ਨੇ ਵਧਾਇਆ ਦੋਸਤੀ ਦਾ ਹੱਥ?
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਵਿਚਾਲੇ ਹੋਈ ਬਹਿਸ ਨੂੰ ਦੁਨੀਆ ਨੇ ਦੇਖਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਵਿਚਾਲੇ ਹੋਈ ਬਹਿਸ ਨੂੰ ਦੁਨੀਆ ਨੇ ਦੇਖਿਆ। ਦੋਵਾਂ ਨੇਤਾਵਾਂ ਵਿਚਾਲੇ ਹੋਈ ਇਸ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਟਰੰਪ ਨੇ ਮੁਲਾਕਾਤ ਤੋਂ ਤੁਰੰਤ ਬਾਅਦ ਇੱਕ ਸੋਸ਼ਲ ਪੋਸਟ ਵਿੱਚ ਜ਼ੈਲੇਂਸਕੀ 'ਤੇ "ਅਮਰੀਕਾ ਦਾ ਅਪਮਾਨ" ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਜ਼ੈਲੇਂਸਕੀ ਆਪਣੇ ਦੌਰੇ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰਵਾਨਾ ਹੋ ਗਏ ਅਤੇ ਇਸ ਤੋਂ ਬਾਅਦ ਯੂਰਪ ਦੇ ਕਈ ਵੱਡੇ ਨੇਤਾਵਾਂ ਨੇ ਯੂਕਰੇਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਖ਼ਬਰਾਂ ਮੁਤਾਬਕ ਜ਼ੈਲੇਂਸਕੀ ਅਤੇ ਟਰੰਪ ਵਿਚਾਲੇ ਬਹਿਸ ਤੋਂ ਬਾਅਦ ਟਰੰਪ ਨੇ ਉਨ੍ਹਾਂ ਨੂੰ ਲੰਚ ਕੀਤੇ ਬਿਨਾਂ ਹੀ ਚਲੇ ਜਾਣ ਲਈ ਕਿਹਾ। ਬਹਿਸ ਤੋਂ ਬਾਅਦ ਟਰੰਪ ਅਤੇ ਜ਼ੈਲੇਂਸਕੀ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ। ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਹੁਣ ਯੂਕਰੇਨ ਨਾਲ ਨਹੀਂ ਹੈ। ਅਜਿਹੇ 'ਚ ਕਿਹੜੇ ਦੇਸ਼ਾਂ ਨੇ ਯੂਕਰੇਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ? ਆਓ ਦੇਖੀਏ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ, "ਰੂਸ ਇੱਕ ਹਮਲਾਵਰ ਹੈ।" ਯੂਕਰੇਨ ਦੇ ਲੋਕ ਇਸ ਹਮਲੇ ਦੇ ਸ਼ਿਕਾਰ ਹੋ ਰਹੇ। ਮੈਕਰੋਨ ਨੇ ਇਹ ਬਿਆਨ ਪੁਰਤਗਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤਾ, ਜਿਸ ਨੂੰ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਗਿਆ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਯੂਕਰੇਨ ਲਈ ਆਪਣਾ ਸਮਰਥਨ ਜ਼ਾਹਰ ਕਰਦਿਆਂ ਕਿਹਾ, "ਕੈਨੇਡਾ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਵਿੱਚ ਯੂਕਰੇਨ ਅਤੇ ਯੂਕਰੇਨੀਆਂ ਦੇ ਨਾਲ ਖੜ੍ਹਾ ਰਹੇਗਾ।"
ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰੀ ਅਤੇ ਚੈੱਕ ਰਾਸ਼ਟਰਪਤੀ ਪੇਟਰ ਪਾਵੇਲ ਨੇ ਯੂਕਰੇਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਡੱਚ ਵਿਦੇਸ਼ ਮੰਤਰੀ ਕੈਸਪਰ ਵੇਲਡਕੈਂਪ ਨੇ ਯੂਕਰੇਨ ਲਈ ਆਪਣੇ ਸਮਰਥਨ ਨੂੰ ਦੁਹਰਾਇਆ। ਉਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਲਿਖਿਆ “ਮੈਂ ਯੂਕਰੇਨ ਲਈ ਆਪਣਾ ਪੂਰਾ ਸਮਰਥਨ ਦੁਹਰਾਇਆ, ਭਾਵੇਂ ਇਸ ਵਿੱਚ ਜੋ ਵੀ ਕਰਨਾ ਪਵੇ ਤੇ ਜਿੰਨਾ ਮਰਜ਼ੀ ਸਮਾਂ ਲੱਗੇ।
ਸਵੀਡਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵਿੱਟਰ 'ਤੇ ਪੋਸਟ ਕੀਤਾ, “ਸਵੀਡਨ ਯੂਕਰੇਨ ਦੇ ਨਾਲ ਖੜ੍ਹਾ ਹੈ। ਤੁਸੀਂ ਨਾ ਸਿਰਫ਼ ਆਪਣੀ ਆਜ਼ਾਦੀ ਲਈ, ਸਗੋਂ ਪੂਰੇ ਯੂਰਪ ਲਈ ਵੀ ਲੜ ਰਹੇ ਹੋ।
ਇਸ ਦੇ ਨਾਲ ਹੀ ਆਇਰਲੈਂਡ ਦੇ ਉਪ ਪ੍ਰਧਾਨ ਮੰਤਰੀ ਸਾਈਮਨ ਹੈਰਿਸ, ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੋਕ, ਪੋਲਿਸ਼ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਸੋਸ਼ਲ ਮੀਡੀਆ 'ਤੇ ਯੂਕਰੇਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਅਤੇ ਲਿਖਿਆ ਕਿ ਯੂਕਰੇਨ ਇਕੱਲਾ ਨਹੀਂ ਹੈ।
Just spoke to my dear Ukrainian friend and colleague @andrii_sybiha. I reiterated my full support for #Ukraine: whatever it takes, for as long as it takes. ???? pic.twitter.com/v6rfhl4lCy
— Caspar Veldkamp (@ministerBZ) February 28, 2025