ਜੀ.ਸੈੱਟ.-6ਏ ਨਾਲੋਂ ਟੁੱਟਿਆ ਇਸਰੋ ਦਾ ਸੰਪਰਕ, ਵਿਗਿਆਨੀਆਂ ਨੇ ਸੱਦੀ ਐਮਰਜੈਂਸੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਡੀਅਨ ਸਪੇਸ ਰਿਸਰਚ (ਇਸਰੋ) ਵਲੋਂ ਵੀਰਵਾਰ ਨੂੰ ਲਾਂਚ ਕੀਤੇ ਸੰਚਾਰ ਉਪਗ੍ਰਹਿ ਜੀ.ਸੈੱਟ-6ਏ ਦਾ ਸੰਪਰਕ ਇਸਰੋ ਨਾਲੋਂ ਟੁੱਟ ਗਿਆ ਹੈ, ਜਿਸ ਤੋਂ ਬਾਅਦ ਇਸਰੋ

ISRO broke up contect GSAT-6A Convened Emergency Meeting

ਨਵੀਂ ਦਿੱਲੀ : ਇੰਡੀਅਨ ਸਪੇਸ ਰਿਸਰਚ (ਇਸਰੋ) ਵਲੋਂ ਵੀਰਵਾਰ ਨੂੰ ਲਾਂਚ ਕੀਤੇ ਸੰਚਾਰ ਉਪਗ੍ਰਹਿ ਜੀ.ਸੈੱਟ-6ਏ ਦਾ ਸੰਪਰਕ ਇਸਰੋ ਨਾਲੋਂ ਟੁੱਟ ਗਿਆ ਹੈ, ਜਿਸ ਤੋਂ ਬਾਅਦ ਇਸਰੋ ਨੇ ਇਸ ਪ੍ਰੋਜੈਕਟ ਨਾਲ ਜੁੜੇ ਵਿਗਿਆਨੀਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਦਸ ਦਈਏ ਕਿ ਬੀਤੇ ਦਿਨ ਇਸ ਉਪਗ੍ਰਹਿ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕਿਸੇ ਤਕਨੀਕੀ ਸਮੱਸਿਆ ਕਾਰਨ ਇਸਰੋ ਦਾ ਸੰਚਾਰ ਉਪਗ੍ਰਹਿ ਨਾਲ ਸੰਪਰਕ ਨਾ ਹੋ ਰਿਹਾ ਹੋਵੇ। ਜਾਣਕਾਰੀ ਅਨੁਸਾਰ ਪਿਛਲੇ 48 ਘੰਟਿਆਂ ਤੋਂ ਇਸਰੋ ਵਲੋਂ ਇਸ ਸੈਟੇਲਾਈਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਸੈਟੇਲਾਈਟ ਬਾਰੇ ਆਖ਼ਰੀ ਵਾਰ 30 ਮਾਰਚ ਸਵੇਰੇ 9:22 ਵਜੇ ਅਧਿਕਾਰਕ ਬਿਆਨ ਜਾਰੀ ਕੀਤਾ ਗਿਆ ਸੀ। 

ਇਹ ਵੀ ਦਸਿਆ ਜਾ ਰਿਹਾ ਹੈ ਕਿ ਲਾਂਚਿੰਗ ਤੋਂ ਬਾਅਦ ਜੀ.ਸੈੱਟ.-6ਏ 'ਚ ਕੁੱਝ ਤਕਨੀਕੀ ਖ਼ਰਾਬੀ ਆ ਗਈ ਸੀ। ਫਿ਼ਲਹਾਲ ਵਿਗਿਆਨੀਆਂ ਵਲੋਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਐਮਰਜੈਂਸੀ ਮੀਟਿੰਗ ਕੀਤੀ ਜਾ ਰਹੀ ਹੈ। ਕਮਿਊਨੀਕੇਸ਼ਨ ਸੈਟੇਲਾਈਟ ਜੀ.ਸੈੱਟ. - 6ਏ ਨੂੰ ਬਣਾਉਣ ਵਿਚ 270 ਕਰੋੜ ਦੀ ਲਾਗਤ ਆਈ ਹੈ। ਇਹ ਸੰਚਾਰ ਉਪਗ੍ਰਹਿ ਦੂਰ -ਦੁਰਾਡੇ ਇਲਾਕਿਆਂ ਵਿਚ ਮੋਬਾਈਲ ਸੰਚਾਰ ਵਿਚ ਸਹਾਇਤਾ ਕਰਨ ਦੇ ਮਕਸਦ ਨਾਲ ਬਣਾਇਆ ਗਿਆ ਹੈ।

ਇਹ ਉਪਗ੍ਰਹਿ ਉਚ ਸ਼ਕਤੀ ਐੱਸ.ਬੈਂਡ ਸੰਚਾਰ ਉਪਗ੍ਰਹਿ ਹੈ, ਜੋ ਕਿ ਆਪਣੀ ਸ਼੍ਰੇਣੀ ਵਿਚ ਦੂਸਰਾ ਉਪਗ੍ਰਹਿ ਹੈ।  ਇਸ ਨੂੰ ਵੀਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਇਸ ਉਪਗ੍ਰਹਿ ਦਾ ਭਾਰ 2,140 ਕਿਲੋਗ੍ਰਾਮ ਹੈ। ਭਾਰਤ ਇਸ ਤੋਂ ਪਹਿਲਾਂ ਜੀ.ਸੈੱਟ-6 ਨੂੰ ਸਫ਼ਲਤਾਪੂਰਵਕ ਲਾਂਚ ਕਰ ਚੁੱਕਿਆ ਹੈ।