ਯੂਪੀ 'ਚ ਨਵੀਂ ਆਬਕਾਰੀ ਨੀਤੀ ਲਾਗੂ, ਹੁਣ 12 ਵਜੇ ਖੁੱਲ੍ਹਣਗੀਆਂ ਸ਼ਰਾਬ ਦੀਆਂ ਦੁਕਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰੇਦਸ਼ ਸਰਕਾਰ ਨੇ ਇਕ ਅਪ੍ਰੈਲ ਤੋਂ ਨਵੀਂ ਆਬਕਾਰੀ ਨੀਤੀ ਲਾਗੂ ਕਰ ਦਿਤੀ ਹੈ, ਜਿਸ ਤਹਿਤ ਰਾਜ ਵਿਚ ਸ਼ਰਾਬ ਦੀਆਂ ਦੁਕਾਨਾਂ ਅਤੇ ਬੋਤਲਾਂ ਵਿਚ ਵੱਡੇ ਬਦਲਾਅ

Opening at 12-o-Clock Drinks Shops

ਲਖਨਊ : ਉੱਤਰ ਪ੍ਰੇਦਸ਼ ਸਰਕਾਰ ਨੇ ਇਕ ਅਪ੍ਰੈਲ ਤੋਂ ਨਵੀਂ ਆਬਕਾਰੀ ਨੀਤੀ ਲਾਗੂ ਕਰ ਦਿਤੀ ਹੈ, ਜਿਸ ਤਹਿਤ ਰਾਜ ਵਿਚ ਸ਼ਰਾਬ ਦੀਆਂ ਦੁਕਾਨਾਂ ਅਤੇ ਬੋਤਲਾਂ ਵਿਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਸਰਕਾਰ ਨੇ ਇਸ ਨਵੀਂ ਨੀਤੀ ਤਹਿਤ ਸ਼ਰਾਬ ਦੀਆਂ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਤਬਦੀਲ ਕੀਤਾ ਹੈ। ਇਸ ਨੀਤੀ ਤਹਿਤ ਇਕ ਅਪ੍ਰੈਲ ਤੋਂ ਸ਼ਰਾਬ ਦੀਆਂ ਦੁਕਾਨਾਂ ਦੁਪਹਿਰ 12 ਵਜੇ ਤੋਂ ਰਾਤੀ 10 ਵਜੇ ਤਕ ਖੋਲ੍ਹੀਆਂ ਜਾਣਗੀਆਂ। 

ਇਸ ਦੇ ਨਾਲ ਹੀ ਗ਼ੈਰ-ਕਾਨੂੰਨੀ ਸ਼ਰਾਬ ਦੀ ਰੋਕਥਾਮ ਲਈ ਸ਼ਰਾਬ ਦੀਆਂ ਬੋਤਲਾਂ 'ਤੇ ਹੁਣ ਹੋਲੋਗ੍ਰਾਮ ਦੀ ਜਗ੍ਹਾ ਬਾਰਕੋਡ ਮਾਰਕ ਲਗਾਇਆ ਜਾਵੇਗਾ। ਸਰਕਾਰ ਨੇ ਨਵੀਂ ਨੀਤੀ ਵਿਚ ਇਹ ਵੀ ਵਿਵਸਥਾ ਕੀਤੀ ਹੈ ਕਿ ਨਿਯਮ ਤੋੜਨ ਵਾਲੇ ਸਬੰਧਤ ਦੁਕਾਨਦਾਰ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਲਾਹਾਬਾਦ ਦੇ ਜ਼ਿਲ੍ਹਾ ਆਬਕਾਰੀ ਅਧਿਕਾਰੀ ਸੰਦੀਪ ਬਿਹਾਰੀ ਮਾਡਵੇਲ ਨੇ ਦਸਿਆ ਕਿ ਇਸ ਸਾਲ ਜ਼ਿਲ੍ਹੇ ਵਿਚ 12 ਮਾਡਲ ਸ਼ਾਪਸ ਸਮੇਤ ਅੰਗਰੇਜ਼ੀ, ਦੇਸੀ ਸ਼ਰਾਬ ਅਤੇ ਬੀਅਰ ਦੀਆਂ ਕੁਲ 822 ਦੁਕਾਨਾਂ ਖੋਲ੍ਹੀਆਂ ਜਾਣੀਆਂ ਸਨ, ਜਿਸ 'ਚ 49 ਦੇਸੀ ਸ਼ਰਾਬ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰਿਆਂ ਲਈ ਲਾਇਸੈਂਸ ਜਾਰੀ ਕਰ ਦਿਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਬਾਰਕੋਡ ਮੋਬਾਇਲ 'ਤੇ ਸਕੈਨ ਕੀਤਾ ਜਾ ਸਕੇਗਾ। ਇਸ ਨਾਲ ਸ਼ਰਾਬ ਸਬੰਧੀ ਪੂਰੀ ਜਾਣਕਾਰੀ ਮਿਲ ਜਾਵੇਗੀ ਕਿ ਇਹ ਕਦੋਂ ਬਣੀ ਹੈ, ਕਿਸ ਬ੍ਰਾਂਡ ਦੀ ਹੈ। ਇਹੀ ਨਹੀਂ, ਇਸ ਨਾਲ ਨਕਲੀ ਸ਼ਰਾਬ ਦੀ ਰੋਕਥਾਮ ਵਿਚ ਵੀ ਮਦਦ ਮਿਲੇਗੀ। ਇਸ ਦੇ ਨਾਲ ਹੀ ਸ਼ਰਾਬ ਦੀਆਂ ਬੋਤਲਾਂ 'ਤੇ ਨਿਰਮਾਣ ਦੀ ਮਿਤੀ ਵੀ ਮੋਟੇ ਸ਼ਬਦਾਂ ਵਿਚ ਲਿਖੀ ਜਾਵੇਗੀ। ਇਹ ਸਾਰੇ ਬਦਲਾਅ ਇਕ ਅਪ੍ਰੈਲ ਤੋਂ ਲਾਗੂ ਹੋ ਗਏ ਹਨ।