ਪੇਪਰ ਲੀਕ ਮਾਮਲਾ : ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਤਿੰਨ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਐਸਸੀ ਪੇਪਰ ਲੀਕ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਵਿਚ ਦੋ ਅਧਿਆਪਕ ਅਤੇ ਇਕ  ਟਿਊਟਰ...

paper leak

ਨਵੀਂ ਦਿੱਲੀ :  ਸੀਬੀਐਸਸੀ ਪੇਪਰ ਲੀਕ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਵਿਚ ਦੋ ਅਧਿਆਪਕ ਅਤੇ ਇਕ  ਟਿਊਟਰ ਸ਼ਾਮਲ ਹੈ। ਇਸ ਤੋਂ ਪਹਿਲਾਂ 12ਵੀ ਦੇ ਅਰਥ ਸ਼ਾਸਤਰ ਅਤੇ ਦਸਵੀਂ ਦੇ ਗਣਿਤ ਦਾ ਪੇਪਰ ਲੀਕ ਹੋਣ ਦੀ ਜਾਂਚ ਕਰ ਰਹੀ ਕਰਾਇਮ ਬ੍ਰਾਂਚ ਕੱਲ ਰਾਤ ਸੀਬੀਐਸਸੀ ਦੇ ਦਫ਼ਤਰ ਪਹੁੰਚੀ ਸੀ।

ਦਸਿਆ ਜਾ ਰਿਹਾ ਹੈ ਕਿ ਕ੍ਰਾਇਮ ਬ੍ਰਾਂਚ ਦੀ ਐਸਆਈਟੀ ਨੂੰ ਕੁੱਝ ਅਹਿਮ ਸੁਰਾਗ ਹੱਥ ਲੱਗੇ ਹਨ, ਜਿਨ੍ਹਾਂ ਦੇ ਜ਼ਰੀਏ ਉਸ ਨੇ ਕੇਸ ਨੂੰ ਜਲਦ ਸੁਲਝਾਉਣ ਦਾ ਦਾਅਵਾ ਕੀਤਾ ਹੈ।  ਪੁਲਿਸ ਨੇ ਹੁਣ ਤਕ 60 ਲੋਕਾਂ ਤੋਂ ਪੁੱਛਗਿਛ ਕੀਤੀ ਹੈ। ਜਿਨ੍ਹਾਂ ਵਿਚ 10 ਵਟਸਐਪ ਗਰੁਪ ਦੇ ਐਡਮਿਨ ਵੀ ਸ਼ਾਮਿਲ ਹਨ।   

ਉੱਧਰ ਝਾਰਖੰਡ ਦੇ ਇਕ ਕੋਚਿੰਗ ਸੈਂਟਰ ਦੇ ਦੋ ਨਿਦੇਸ਼ਕਾਂ, ਦਸਵੀਂ-ਗਿਆਰ੍ਹਵੀਂ ਦੇ ਵਿਦਿਆਰਥੀਆਂ ਸਮੇਤ 12 ਲੋਕਾਂ ਨੂੰ ਚਤਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਇਸ ਮਾਮਲੇ ਦੇ ਵਹਿਸਿਲ ਬਲੋਅਰ ਦੇ ਬਾਰੇ ਵਿਚ ਵੀ ਜਾਣਕਾਰੀ ਮਿਲ ਗਈ ਹੈ। ਗਣਿਤ ਪੇਪਰ ਲੀਕ ਹੋਣ ਦੇ ਬਾਰੇ ਵਿਚ ਕਿਸੇ ਨੇ ਸੀਬੀਐਸਸੀ ਦੀ ਨਿਦੇਸ਼ਕ ਨੂੰ ਈਮੇਲ ਦੇ ਜ਼ਰੀਏ ਜਾਣਕਾਰੀ ਦਿਤੀ ਸੀ। ਪੁਲਿਸ ਨੇ ਇਸ ਵਿਅਕਤੀ ਦਾ ਪਤਾ ਲਗਾਉਣ ਲਈ ਗੂਗਲ ਤੋਂ ਮਦਦ ਮੰਗੀ ਸੀ।