ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਸਮਾਂ ਹੱਦ 5 ਅਗੱਸਤ ਤਕ ਵਧਾਈ
ਨਵੀਂ ਦਿੱਲੀ, 31 ਜੁਲਾਈ : ਲੋਕਾਂ ਦੀ ਸਹੂਲਤ ਲਈ ਸਰਕਾਰ ਨੇ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਅੰਤਮ ਤਰੀਕ ਵਧਾ ਕੇ 5 ਅਗੱਸਤ ਕਰ ਦਿਤੀ ਹੈ।
Income tax
ਨਵੀਂ ਦਿੱਲੀ, 31 ਜੁਲਾਈ : ਲੋਕਾਂ ਦੀ ਸਹੂਲਤ ਲਈ ਸਰਕਾਰ ਨੇ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਅੰਤਮ ਤਰੀਕ ਵਧਾ ਕੇ 5 ਅਗੱਸਤ ਕਰ ਦਿਤੀ ਹੈ। ਆਮਦਨ ਕਰ ਵਿਭਾਗ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਟੈਕਸ ਰਿਟਰਨ ਦਾਖ਼ਲ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਵੇਖਦਿਆਂ ਉਠਾਇਆ ਗਿਆ ਹੈ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸਮਾਂ ਹੱਦ ਵਧਾਉਣ ਦਾ ਫ਼ੈਸਲਾ ਅੱਜ ਹੀ ਵਿੱਤ ਮੰਤਰਾਲੇ ਵਿਚ ਮਾਲੀਆ ਵਿਭਾਗ ਅਤੇ ਸੀ.ਬੀ.ਡੀ.ਟੀ. ਦੇ ਅਧਿਕਾਰੀਆਂ ਦੀ ਬੈਠਕ ਵਿਚ ਕੀਤਾ ਗਿਆ। ਈ-ਫ਼ਾਈਲਿੰਗ ਪੋਰਟਲ 'ਤੇ ਅੰਤਮ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਲਾਗਿੰਗ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਪੰਜ ਦਿਨ ਦਾ ਵਾਧੂ ਸਮਾਂ ਦਿਤਾ ਗਿਆ ਹੈ। (ਏਜੰਸੀ)