ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਚੁਨੌਤੀ ਦਿੰਦੀਆਂ ਦੋ ਪਟੀਸ਼ਨਾਂ ਹਾਈ ਕੋਰਟ ਵਲੋਂ ਖ਼ਾਰਜ
ਪਟਨਾ ਹਾਈ ਕੋਰਟ ਨੇ ਨਿਤੀਸ਼ ਕੁਮਾਰ ਦੇ ਅਗਵਾਈ ਵਾਲੀ ਗਠਜੋੜ ਸਰਕਾਰ ਨੂੰ ਚੁਨੌਤੀ ਦਿੰਦੀਆਂ ਦੋ ਪਟੀਸ਼ਨਾਂ ਅੱਜ ਖ਼ਾਰਜ ਕਰ ਦਿਤੀਆਂ। ਚੀਫ਼ ਜਸਟਿਸ ਰਾਜਿੰਦਰ ਮੈਨਨ ਅਤੇ..
ਪਟਨਾ, 31 ਜੁਲਾਈ : ਪਟਨਾ ਹਾਈ ਕੋਰਟ ਨੇ ਨਿਤੀਸ਼ ਕੁਮਾਰ ਦੇ ਅਗਵਾਈ ਵਾਲੀ ਗਠਜੋੜ ਸਰਕਾਰ ਨੂੰ ਚੁਨੌਤੀ ਦਿੰਦੀਆਂ ਦੋ ਪਟੀਸ਼ਨਾਂ ਅੱਜ ਖ਼ਾਰਜ ਕਰ ਦਿਤੀਆਂ। ਚੀਫ਼ ਜਸਟਿਸ ਰਾਜਿੰਦਰ ਮੈਨਨ ਅਤੇ ਜਸਟਿਸ ਏ.ਕੇ. ਉਪਾਧਿਆਏ ਦੇ ਬੈਂਚ ਨੇ ਸਾਰੀਆਂ ਧਿਰਾਂ ਨੂੰ ਸੁਣਨ ਮਗਰੋਂ ਜਨਹਿਤ ਪਟੀਸ਼ਨਾਂ ਇਹ ਕਹਿੰਦਿਆਂ ਖ਼ਾਰਜ ਕਰ ਦਿਤੀਆਂ ਕਿ ਵਿਧਾਨ ਵਿਚ ਬਹੁਮਤ ਸਾਬਤ ਹੋਣ ਪਿੱਛੋਂ ਅਦਾਲਤ ਦੇ ਦਖ਼ਲ ਦੀ ਜ਼ਰੂਰਤ ਨਹੀਂ ਰਹਿ ਜਾਂਦੀ।
ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਜਨਤਾ ਦਲ-ਯੂ ਅਤੇ ਭਾਜਪਾ ਨੇ ਗਠਜੋੜ ਕਾਇਮ ਕਰਦਿਆਂ ਨਵੀਂ ਸਰਕਾਰ ਬਣਾਈ ਹੈ ਜਦਕਿ ਇਸ ਤੋਂ ਪਹਿਲਾਂ ਜਨਤਾ ਦਲ-ਯੂ, ਰਾਸ਼ਟਰੀ ਜਨਤਾ ਅਤੇ ਕਾਂਗਰਸ ਦੀ ਮਹਾਂਗਠਜੋੜ ਸਰਕਾਰ ਸੱਤਾ 'ਤੇ ਕਾਬਜ਼ ਸੀ। ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਸਰੋਜ ਯਾਦਵ ਅਤੇ ਚੰਦਨ ਵਰਮਾ ਨੇ ਸਾਂਝੇ ਤੌਰ 'ਤੇ ਪਹਿਲੀ ਪਟੀਸ਼ਨ ਦਾਖ਼ਲ ਕੀਤੀ ਸੀ ਜਦਕਿ ਦੂਜੀ ਪਟੀਸ਼ਨ ਸਮਾਜਵਾਦੀ ਪਾਰਟੀ ਦੇ ਜਤਿੰਦਰ ਕੁਮਾਰ ਨੇ ਦਾਇਰ ਕੀਤੀ ਸੀ। (ਏਜੰਸੀ)