ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਧਰ 1622.87 ਫ਼ੁਟ ਤਕ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਖੜਾ ਡੈਮ ਵਿਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੇ ਪੱਧਰ ਵਿਚ ਵਾਧਾ ਹੋ ਰਿਹਾ ਹੈ। ਅੱਜ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1622.87 ਫ਼ੁਟ ਤਕ ਪਹੁੰਚ ਗਿਆ।

Gobind Sagar Lake

 


ਨੰਗਲ, 30 ਜੁਲਾਈ (ਕੁਲਵਿੰਦਰ ਭਾਟੀਆ) : ਭਾਖੜਾ ਡੈਮ ਵਿਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੇ ਪੱਧਰ ਵਿਚ ਵਾਧਾ ਹੋ ਰਿਹਾ ਹੈ। ਅੱਜ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1622.87 ਫ਼ੁਟ ਤਕ ਪਹੁੰਚ ਗਿਆ।
ਅੱਜ ਦੇ ਦਿਨ ਪਾਣੀ ਦਾ ਵਾਧਾ ਪਿਛਲੇ ਸਾਲ ਨਾਲੋਂ 30.15 ਫ਼ੁਟ ਜ਼ਿਆਦਾ ਦਰਜ ਕੀਤਾ ਗਿਆ ਹੈ। ਉਕਤ ਝੀਲ ਵਿਚ ਪਾਣੀ ਦੀ ਆਮਦ 55573 ਕਿਊਸਿਕ ਬੀ.ਬੀ.ਐਮ.ਬੀ. ਵਲੋਂ ਦਰਜ ਕੀਤੀ ਗਈ ਹੈ। ਝੀਲ ਵਿਚੋਂ 24949 ਕਿਊਸਿਕ ਪਾਣੀ ਛਡਿਆ ਜਾ ਰਿਹਾ ਹੈ। ਪਿਛਲੇ ਸਾਲ ਪਾਣੀ ਦੀ ਆਮਦ ਅੱਜ ਦੇ ਦਿਨ 32286 ਕਿਊਸਿਕ ਸੀ। ਪਿਛਲੇ ਸਾਲ ਪਾਣੀ ਦਾ ਵਾਧਾ 0.33 ਫ਼ੁਟ ਦਰਜ ਕੀਤਾ ਗਿਆ ਸੀ ਅਤੇ ਅੱਜ 30.15 ਫ਼ੁਟ ਵੱਧ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਭਾਖੜਾ ਡੈਮ ਵਲੋਂ 210.97 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਅੱਜ 194.46 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ। ਪਿਛਲੇ ਸਾਲ ਨਾਲੋਂ ਅਜ 16.51 ਲੱਖ ਯੂਨਿਟ ਬਿਜਲੀ ਘੱਟ ਪੈਦਾ ਹੋਈ। ਇਸ ਝੀਲ ਵਿਚ 1680 ਫ਼ੁਟ ਤਕ ਪਾਣੀ ਦਾ ਭੰਡਾਰਨ ਕੀਤਾ ਜਾ ਸਕਦਾ ਹੈ ਅਤੇ ਜ਼ਿਆਦਾ ਪਾਣੀ ਆਉੁਣ ਦੀ ਸੂਰਤ ਵਿਚ ਚਾਰ ਸੁਰੱਖਿਆ ਦਰਵਾਜ਼ੇ ਵੀ ਖੋਲ੍ਹੇ ਜਾ ਸਕਦੇ ਹਨ।