ਬਾਲੀਵੁਡ ਪ੍ਰੋਡਿਊਸਰ ਦੀ ਵੋਟਰਾਂ ਨੂੰ ਅਪੀਲ-ਵੋਟ ਦੀ ਸਹੀ ਵਰਤੋਂ ਕਰ ਕੇ ਡਰਾਉਣ ਵਾਲਿਆਂ ਨੂੰ ਸਜ਼ਾ ਦਿਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਡਰਾਉਣ ਵਾਲੀ ਸਰਕਾਰ ਵਿਰੁੱਧ ਵੋਟ ਦੇਣ ਦਾ ਸਮਾਂ ਆ ਗਿਆ ਹੈ

Pritish Nandy

ਮੁੰਬਈ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਬਾਲੀਵੁਡ ਪ੍ਰੋਡਿਊਸਰ ਪ੍ਰੀਤਿਸ਼ ਨੰਦੀ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਵੋਟਰਾਂ ਨੂੰ ਪ੍ਰੇਰਿਤ ਕਰਦਿਆਂ ਟਵੀਟ ਕਰ ਕੇ ਕਿਹਾ ਕਿ ਡਰਨਾ ਬੰਦ ਕਰੋ। ਉਨ੍ਹਾਂ ਲਿਖਿਆ ਕਿ ਤੁਸੀ ਆਪਣੀ ਵੋਟ ਦੀ ਸਹੀ ਵਰਤੋਂ ਕਰ ਕੇ ਡਰਾਉਣ ਵਾਲਿਆਂ ਨੂੰ ਸਜ਼ਾ ਦਿਓ। ਇਸ ਟਵੀਟ ਨੂੰ ਭਾਜਪਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ਼ਾਰਿਆਂ 'ਚ ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਡਰਾਉਣ ਵਾਲੀ ਸਰਕਾਰ ਵਿਰੁੱਧ ਵੋਟ ਦੇਣ ਦਾ ਸਮਾਂ ਆ ਗਿਆ ਹੈ।

 


 

ਇਸ ਤੋਂ ਪਹਿਲਾਂ ਬਾਲੀਵੁਡ ਦੇ ਕਈ ਲੋਕਾਂ ਨੇ ਭਾਜਪਾ ਵਿਰੁੱਧ ਮੋਰਚਾ ਖੋਲ੍ਹਦਿਆਂ ਕਿਹਾ ਸੀ ਕਿ ਦੇਸ਼ ਦੀ ਜਨਤਾ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਵੋਟ ਨਾ ਦੇਵੇ। 100 ਤੋਂ ਵੀ ਵੱਧ ਫ਼ਿਲਮਕਾਰਾਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਸੀ। ਇਨ੍ਹਾਂ ਫ਼ਿਲਮਕਾਰਾਂ ਮੁਤਾਬਕ ਭਾਜਪਾ ਨੇ ਸੱਤਾ 'ਚ ਆਉਣ ਤੋਂ ਬਾਅਦ ਧਾਰਮਕ ਵੰਢ ਕੀਤੀ ਹੈ ਅਤੇ ਦੇਸ਼ 'ਚ ਨਫ਼ਰਤ ਦੀ ਸਿਆਸਤ ਨੂੰ ਵਧਾਇਆ ਹੈ।

ਹਾਲ ਹੀ 'ਚ ਕਈ ਫ਼ਿਲਮਕਾਰਾਂ ਨੇ 'ਲੋਕਤੰਤਰ ਬਚਾਓ ਮੰਚ' ਤਹਿਤ ਇਕਜੁਟ ਹੋ ਕੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ। ਇਨ੍ਹਾਂ ਫ਼ਿਲਮਕਾਰਾਂ 'ਚ ਆਨੰਦ ਪਟਵਰਧਨ, ਦੀਪਾ ਧਨਰਾਜ, ਦੇਵਾਸ਼ੀਸ਼ ਮਖੀਜਾ, ਐਸ.ਐਸ. ਸ਼ਸ਼ੀਧਰਨ, ਸੁਦੇਵਨ, ਗੁਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਕਬੀਰ ਸਿੰਘ ਚੌਧਰੀ, ਅੰਜਲੀ ਮੋਂਟੇਇਰੋ, ਪ੍ਰਵੀਣ ਮੋਰਛਲੇ ਅਤੇ ਬੀਨਾ ਪੋਪ ਜਿਹੇ ਫ਼ਿਲਮਕਾਰਾਂ ਦੇ ਨਾਂ ਸ਼ਾਮਲ ਹਨ।