ਹੇਮਾ ਮਾਲਿਨੀ ਕਰ ਰਹੀ ਇਸ ਵੱਖਰੇ ਅੰਦਾਜ਼ ’ਚ ਚੋਣ ਪ੍ਰਚਾਰ, ਸੋਸ਼ਲ ਮੀਡੀਆ ’ਤੇ ਤਹਿਲਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੇਮਾ ਮਾਲਿਨੀ ਮਜ਼ਦੂਰ ਔਰਤਾਂ ਨਾਲ ਕਰ ਰਹੀ ਵਾਢੀ

Hema Malini's election campaign

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਮਥੁਰਾ ਤੋਂ ਲੋਕਸਭਾ ਸੀਟ ’ਤੇ ਚੋਣ ਮੈਦਾਨ ਵਿਚ ਉਤਰਨ ਵਾਲੀ ਭਾਜਪੀ ਦੀ ਉਮੀਦਵਾਰ ਹੇਮਾ ਮਾਲਿਨੀ ਇਕ ਵੱਖਰੇ ਅੰਦਾਜ਼ ਵਿਚ ਚੋਣ ਪ੍ਰਚਾਰ ਕਰਨ ਕਰਕੇ ਕਾਫ਼ੀ ਸੁਰਖ਼ੀਆਂ ਵਿਚ ਹੈ। ਹੇਮਾ ਮਾਲਿਨੀ ਨੇ ਐਤਵਾਰ ਨੂੰ ਚੋਣ ਪ੍ਰਚਾਰ ਲਈ ਮਥੁਰਾ ਦੇ ਗੋਵਰਧਨ ਵਿਚ ਜਾ ਕੇ ਪਹਿਲਾਂ ਇਕ ਖੇਤ ਵਿਚ ਮਜ਼ਦੂਰ ਔਰਤਾਂ ਦੇ ਨਾਲ ਕਣਕ ਦੀ ਵਾਢੀ ਕੀਤੀ ਅਤੇ ਉਸ ਤੋਂ ਬਾਅਦ ਕਣਕ ਦੀਆਂ ਬੰਨ੍ਹੀਆਂ ਪੰਡਾਂ ਨੂੰ ਇਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਰੱਖਿਆ।

ਹੇਮਾ ਮਾਲਿਨੀ ਦੀਆਂ ਇਸ ਵੱਖਰੇ ਅੰਦਾਜ਼ ਵਿਚ ਚੋਣ ਪ੍ਰਚਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਬਹੁਤ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲੋਕਾਂ ਵਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਮਿਲ ਰਹੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ’ਤੇ ਕੁਝ ਕੁ ਘੰਟਿਆਂ ਵਿਚ ਹੀ ਹਜ਼ਾਰਾ ਕੁਮੈਂਟ ਆ ਗਏ। ਅਜਿਹੇ ਵਿਚ ਉਨ੍ਹਾਂ ’ਤੇ ਸਟੰਟ ਕਰਨ ਦਾ ਇਲਜ਼ਾਮ ਲਾਇਆ ਤੇ ਕਈਆਂ ਨੇ ਹੇਮਾ ਦੇ ਫੇਰ ਤੋਂ ਜਿੱਤਣ ਦੀ ਦੂਆ ਕੀਤੀ।

ਮਥੁਰਾ ‘ਚ ਲੋਕਸਭਾ ਚੋਣ ਦੂਜੇ ਪੜਾਅ ‘ਚ 18 ਅਪ੍ਰੈਲ ਨੂੰ ਹੋਣੀ ਹੈ। ਇਸ ਸੀਟ ਨੂੰ ਯੂਪੀ ਦੀਆਂ ਅਹਿਮ ਸੀਟਾਂ ‘ਚ ਇਕ ਮੰਨਿਆ ਜਾਂਦਾ ਹੈ। ਇਥੇ ਹੇਮਾ ਦੀ ਸਿੱਧੀ ਟੱਕਰ ਕੁਵਰ ਨਰੇਂਦਰ ਸਿੰਘ ਤੇ ਕਾਂਗਰਸ ਉਮੀਦਵਾਰ ਮਹੇਸ਼ ਪਾਠਕ ਨਾਲ ਹੈ।