ਸੀਆਰਪੀਐਫ਼ ਕਾਫ਼ਲੇ 'ਤੇ ਅਸਫ਼ਲ ਹਮਲੇ ਦੇ ਮਾਮਲੇ ਵਿਚ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਨਿਚਰਵਾਰ ਨੂੰ ਤੇਤਹਰ ਪਿੰਡ ਨੇੜੇ ਬਨੀਹਾਲ ਸ਼ਹਿਰ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਹੋਇਆ ਸੀ ਧਮਾਕਾ

Terrorist arrest

ਬਨੀਹਾਲ/ਜੰਮੂ : ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਸਨਿਚਰਵਾਰ ਨੂੰ ਸੀਆਰਪੀਐਫ਼ ਦੇ ਇਕ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੇਤੇ ਗਏ ਅਸਫ਼ਲ ਹਮਲੇ ਮਾਮਲੇ ਵਿਚ ਸੋਮਵਾਰ ਨੂੰ ਇਕ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ ਕੀਤਾ ਗਿਆ  ਪੁਲਿਸ ਸੂਤਰਾਂ ਨੇ ਜਾਣਕਾਰੀ ਦਿਤੀ ਕਿ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। 

ਜੰਮੂ ਵਲ ਜਾ ਰਹੇ ਸੀਆਰਪੀਐਫ਼ ਦੇ ਇਕ ਕਾਫ਼ਲੇ ਦੇ ਜਵਾਹਰ ਸੁਰੰਗ ਪਾਰ ਕਰਨ ਦੇ ਤੁਰਤ ਬਾਅਦ ਇਹ ਧਮਾਕਾ ਤੇਤਹਰ ਪਿੰਡ ਨੇੜੇ ਬਨੀਹਾਲ ਸ਼ਹਿਰ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਹੋਇਆ। ਹੌਂਡਈ ਸੈਂਟਰੋ ਮਾਡਲ ਗੱਡੀ ਦੇ ਦੋ ਗੈਸ ਸਿਲੰਡਰਾਂ ਵਿਚੋਂ ਇਕ ਨੂੰ ਅੱਗ ਲਗਣ ਮਗਰੋਂ ਇਹ ਘਟਨਾ ਹੋਈ। ਗੱਡੀ ਦਾ ਡਰਾਈਵਰ ਅੱਗ ਲੱਗਣ ਤੋਂ ਪਹਿਲਾਂ ਹੀ ਉਥੋਂ ਫ਼ਰਾਰ ਹੋਣ ਵਿਚ ਸਫ਼ਲ ਰਿਹਾ ਸੀ।

ਪੁਲਿਸ ਨੇ ਦਸਿਆ ਕਿ ਗੱਡੀ ਅਤੇ ਆਸ-ਪਾਸ ਦੇ ਇਲਾਕੇ ਦੀ ਜਾਂਚ ਮਗਰੋਂ ਇਕ ਐਲਪੀਜੀ ਸਿਲੰਡਰ ਅਤੇ ਜੈਰੀਕੇਨ (ਪਟਰੌਲ ਸਣੇ ਹੋਰ ਸ੍ਰਾਨ ਰੱਖਣ ਦਾ ਮਰਤਬਾਨ) ਮਿਲਿਆ ਜਿਸ ਵਿਚ ਪਟਰੌਲ, ਜਿਲੇਟਿਨ ਦੀਆਂ ਤਾਰਾਂ, ਯੂਰੀਆ ਤਅੇ ਸਲਫ਼ਲ ਭਰਿਆ ਹੋਇਆ ਸੀ। ਇਨ੍ਹਾਂ ਚੀਜ਼ਾਂ ਦੀ ਵਰਤੋਂ ਆਈਈਡੀ ਬਣਾਉਣ ਲਈ ਕੀਤੀ ਜਾਂਦੀ ਹੈ। 

ਸੂਤਰਾਂ ਨੇ ਦਸਿਆ ਕਿ ਧਮਾਕੇ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕਰ ਕੇ ਸੁਰਖਿਆ ਮੁਲਾਜ਼ਮਾਂ ਨੇ ਸ਼ੱਕੀ ਅਤਿਵਾਦੀ ਨੂੰ ਸੋਮਵਾਰ ਤੜਕੇ ਗ੍ਰਿਫ਼ਤਾਰ ਕਰ ਲਿਆ।  ਘਟਨਾ ਵਾਲੀ ਥਾਂ ਤੋਂ ਜੋ ਪੱਤਰ ਮਿਲਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਗੱਡੀ ਚਾਲਕ ਹਿਜ਼ਬੁਲ ਮੁਜਾਹੀਦੀਨ ਦਾ ਮੈਂਬਰ ਹੈ। ਉਸ ਨੇ ਪੱਤਰ ਵਿਚ ਪੁਲਵਾਮਾ 'ਚ 14 ਫ਼ਰਵਰੀ ਨੂੰ ਸੀਆਰਪੀਐਫ਼ ਦੇ ਕਾਫ਼ਲੇ 'ਤੇ ਹੋਏ ਹਮਲੇ ਵਰਗਾ ਹਮਲਾ ਦੁਹਰਾਉਣ ਦਾ ਅਪਣਾ ਇਰਾਦਾ ਜਾਹਰ ਕੀਤਾ ਹੈ। ਫ਼ੋਰੈਂਸਿਕ ਮਾਹਰਾਂ ਅਤੇ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਇਕ ਟੀਮ ਨੇ ਬਨੀਹਾਲ ਦਾ ਦੌਰਾ ਕਰ ਕੇ ਘਟਨਾ ਸਥਾਨ ਦੀ ਜਾਂਚ ਕੀਤੀ। (ਪੀਟੀਆਈ)