ਕਰੋਨਾ ਦੇ ਮਰੀਜ਼ ਦਾ ਮੋਬਾਇਲ ਵਰਤਣਾਂ ਪਿਆ ਮਹਿੰਗਾ, ਨਰਸ ਨੂੰ ਹੋਇਆ ਕਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਸਰਕਾਰ ਵੱਲੋਂ ਲਗਾਤਾਰ ਅਪੀਲ ਕਰਨ ਤੇ ਵੀ ਕਈ ਲੋਕਾਂ ਵੱਲੋਂ ਕਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈਣ ਦੀਆਂ ਘਟਨਾਵਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ

coronavirus

ਭਾਰਤ ਵਿਚ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਅਪੀਲ ਕਰਨ ਤੇ ਵੀ ਕਈ ਲੋਕਾਂ ਵੱਲੋਂ ਕਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈਣ ਦੀਆਂ ਘਟਨਾਵਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ। ਉੱਥੇ ਹੀ ਅੱਜ ਇਕ ਸਟਾਫ ਨਰਸ ਦੀ ਲਾਹਪ੍ਰਵਾਹੀ ਦੇ ਕਾਰਨ ਉਸ ਨੂੰ ਕਰੋਨਾ ਹੋ ਗਿਆ। ਦੱਸ ਦੱਈਏ ਕਿ 32 ਸਾਲ ਦੀ ਇਹ ਸਟਾਫ ਨਰਸ ਖੜਕ ਮੰਗੋਲੀ ਦੀ ਇਕ ਕਰੋਨਾ ਪੌਜਟਿਵ ਔਰਤ ਦੀ ਨਿਗਰਾਨੀ ਲਈ ਤੈਨਾਇਤ ਕੀਤੀ ਗਈ ਸੀ

ਜੋ ਕਿ ਸਿਵਲ ਹਸਪਤਾਲ ਵਿਚ ਦਾਖਲ ਕੀਤੀ ਹੋਈ ਸੀ। ਇਸ ਨਰਸ ਨੂੰ ਉਸ ਕਰੋਨਾ ਪ੍ਰਭਾਵਿਤ ਔਰਤ ਦੇ ਫੋਨ ਦੀ ਵਰਤੋ ਕਰਨ ਨਾਲ ਕਰੋਨਾ ਵਾਇਰਸ ਹੋ ਗਿਆ ਹੈ। ਦੱਸ ਦੱਈਏ ਕਿ ਸਿਵਲ ਹਸਪਤਾਲ ਦੇ ਸੀਐੱਮਓ ਡਾ ਜਸਜੀਤ ਕੌਰ ਨੇ ਦੱਸਿਆ ਕਿ ਨਰਸ ਵਿਚ ਕਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੇ ਦੋ ਬੱਚੇ,ਸੱਸ,ਸਹੁਰਾ ਅਤੇ ਮਕਾਨ ਮਾਲਕ ਅਤੇ ਉਸ ਦੀ ਪਤਨੀ ਨੂੰ ਵੱਖਰਾ ਕਰਕੇ ਰੱਖਿਆ ਗਿਆ ਹੈ।

ਜਾਣਕਾਰੀ ਅਨੁਸਾਰ ਨਰਸ 10 ਕਿ ਦਿਨ ਪਹਿਲਾਂ ਕਰੋਨਾ ਦੇ ਹਲਕੇ ਲੱਛਣਾਂ ਕਾਰਨ ਘਰ ਵਿਚ ਅਲੱਗ ਰਹਿਣ ਲੱਗ ਗਈ ਸੀ ਪਰ ਦੋ ਦਿਨ ਪਹਿਲਾ ਉਸ ਦੀ ਸਿਹਤ ਜਿਆਦਾ ਵਿਗੜਨ ਕਾਰਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਨਰਸ ਦੇ ਨਮੂਨੇ ਲੈ ਕੇ ਜਾਂਚ ਲਈ ਪੀਜੀਆਈ ਭੇਜੇ ਗਏ। ਜਿਸ ਤੋਂ ਬਾਅਦ ਮੰਗਲਵਾਰ ਨੂੰ ਆਈ ਰਿਪੋਰਟ ਵਿਚ ਉਸ ਦੇ ਪੌਜਟਿਵ ਹੋਣ ਦੀ ਪੁਸ਼ਟੀ ਹੋ ਗਈ।

ਉਸ ਤੋਂ ਬਾਅਦ ਪੰਚਕੂਲਾ ਸਿਹਤ ਵਿਭਾਗ ਨੇ ਸਟਾਫ ਨਰਸ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਅਤੇ ਹੁਣ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਸ ਦੇ ਸੰਪਰਕ ਵਿਚ ਆਉਣ ਵਾਲ਼ੇ ਲੋਕਾਂ ਦੇ ਨਮੂੰਨੇ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਪੀ.ਜੀ.ਆਈ ਭੇਜਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।