PGI ਦੀਆਂ ਨਰਸਾਂ ਨੇ ਡਾਇਰੈਕਟਰ ਨੂੰ ਲਿਖੀ ਚਿੱਠੀ, ਕਰੋਨਾ ਨਾਲ ਲੜਨ ਲਈ ਮੰਗੀਆਂ ਸਿਹਤ ਸਹੂਲਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਟਾਫ ਨੇ ਪੀਜੀਆਈ ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਆਪਣੀ ਸੁਰੱਖਿਆ ਦੇ ਲਈ ਲੋੜੀਦੀਆਂ ਚੀਜਾਂ ਦੀ ਮੰਗ ਕੀਤੀ ਹੈ

coronavirus

 ਚੰਡੀਗੜ੍ਹ : ਕਰੋਨਾ ਵਾਇਰਸ ਨਾਲ ਪੀੜਿਤ ਮਰੀਜ਼ਾਂ ਦੀ ਦਿਨ-ਰਾਤ ਦੇਖ –ਰੇਖ ਕਰ ਰਹੇ PGI ਦੇ ਨਰਸਿੰਗ ਸਟਾਫ ਨੇ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ PGI  ਦੇ ਡਾਈਰੈਕਟਰ ਨੂੰ ਚਿੱਠੀ ਲਿਖ ਕੇ ਉਨ੍ਹਾਂ ਕੋਲੋਂ ਇਕ ਮੈਡੀਕਲ ਕਿਟ ਦੀ ਮੰਗ ਕੀਤੀ ਗਈ ਹੈ। ਇਸ ਕਿਟ ਦੇ ਵਿਚ ਸਟਾਫ ਨੇ ਪੀਪੀ ਕਿਟ ਅਤੇ N-95 ਮਾਸਕ ਦੀ ਮੰਗ ਕੀਤੀ ਹੈ। ਦੱਸ ਦੱਈਏ ਕਿ PGI ਦੇ ਮੈਡਕਲ ਸਟਾਫ ਦਾ ਕਹਿਣਾ ਹੈ ਕਿ ਲਗਾਤਾਰ ਵੱਡੀ ਗਿਣਤੀ ਵਿਚ ਕਰੋਨਾ ਵਾਇਰਸ ਦੇ ਮਰੀਜ਼ ਇੱਥੇ ਦਾਖਲ ਹੁੰਦੇ ਜਾ ਰਹੇ ਹਨ।

ਜਿਸ ਲਈ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜਾ ਮਰੀਜ਼ ਪੌਜਟਿਵ ਹੈ ਤੇ ਕਿਹੜਾ ਨਹੀਂ। ਕਿਉਂਕਿ ਕਿਸੇ ਵੀ ਮਰੀਜ਼ ਨੂੰ ਭਰਤੀ ਕਰਨ ਦੇ ਲਈ ਸਭ ਤੋਂ ਪਹਿਲਾਂ ਐਮਰਜ਼ੈਂਸੀ ਵਾਰਡ ਵਿਚ ਹੀ ਲਿਆਂਦਾ ਜਾਂਦਾ ਅਤੇ ਉਸ ਤੋਂ ਬਾਅਦ ਹੀ ਉਸ ਦੀ ਟਰੈਵਲ ਹਿਸਟਰੀ ਬਾਰੇ ਪਤਾ ਲੱਗਦਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਰਸਿੰਗ ਸਟਾਫ ਨੂੰ ਕਿਸੇ ਮਰੀਜ਼ ਦੇ ਪੌਜਟਿਵ ਆਉਣ ਕਾਰਨ  ਕੁਆਰਟੀਨ ਕਰ ਦਿੱਤਾ ਗਿਆ ਸੀ

ਇਸ ਤੋਂ ਇਲਾਵਾ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦੇ ਇਕ ਡਾਕਟਰ ਦੀ ਰਿਪੋਰਟ ਵੀ ਪੌਜਟਿਵ ਆ ਚੁੱਕੀ ਹੈ। ਜਿਸ ਤੋਂ ਬਾਅਦ ਮੈਡੀਕਲ ਸਟਾਫ ਆਪਈ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾਂ ਵਿਚ ਦਿਖਾਈ ਦੇ ਰਿਹਾ। ਇਸ ਲਈ ਸਟਾਫ ਨੇ ਪੀਜੀਆਈ ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਆਪਣੀ ਸੁਰੱਖਿਆ ਦੇ ਲਈ ਲੋੜੀਦੀਆਂ ਚੀਜਾਂ ਦੀ ਮੰਗ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।