ਲੌਕਡਾਊਨ - ਡੇਢ ਲੱਖ ਲੋਕਾਂ ਲਈ ਅੰਨਦਾਤਾ ਬਣਿਆ ਇਹ ਮੰਦਰ, ਖਿੜ੍ਹੇ ਗਰੀਬਾਂ ਦੇ ਚਿਹਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਲੋਕ ਸਵੇਰ ਦੇ 5 ਵਜੇ ਤੋਂ ਸੇਵਾ ਕਰਨ ਲੱਗਦੇ ਹਨ ਅਤੇ ਰਾਤ ਦੇ 10 ਵਜੇ ਤੱਕ ਇਹ ਸਿਲਸਿਲਾ ਚੱਲਦਾ ਹੈ। 

File photo

ਦਵਾਰਕਾ - ਦੋਸ਼ ਵਿਚ ਕੋਰੋਨਾ ਵਾਇਰਸ ਨੇ ਆਪਣੀ ਤਬਾਹੀ ਮਚਾਈ ਹੋ ਹੈ ਅਤੇ ਇਸ ਵਾਇਰਸ ਕਰ ਕੇ ਹੀ ਦੇਸ਼ ਵਿਚ ਲੌਕਡਾਊਨ ਕੀਤਾ ਗਿਆ ਹੈ। ਲੌਕਡਾਊਨ ਦੇ ਬਾਵਜੂਦ ਵੀ ਕਈ ਮਜ਼ਦੂਰ ਦਿੱਲੀ ਤੋਂ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਕਿਉਂਕਿ ਲੌਕਡਾਊਨ ਕਰ ਕਾ ਉਹਨਾਂ ਦਾ ਕੰਮ ਠੱਪ ਹੋ ਗਿਆ। ਕੇਂਦਰ ਸਰਕਾਰ ਨੇ ਗਰੀਬ ਮਜ਼ਦੂਰਾਂ ਨੂੰ ਭੋਜਨ ਹੋਰ ਜਰੂਰੀ ਚੀਜ਼ਾਂ ਦੇਣ ਦਾ ਭਰੋਸਾ ਦਵਾਇਆ

ਪਰ ਕੁੱਝ ਨਾ ਹੋਇਆ ਜ਼ਿਆਦਾਤਰ ਗਰੀਬ ਪਰਿਵਾਰਾਂ ਨੇ ਜਾਂ ਮਜ਼ਦੂਰਾਂ ਨੇ ਇਸ ਰੋਟੀ ਨਾ ਮਿਲਣ ਦਾ ਕਾਰਨ ਲੌਕਡਾਊਨ ਦੱਸਿਆ। ਅਜਿਹੇ ਮਾਹੌਲ ਵਿਚ ਇਕ ਅਨੋਖੀ ਪਹਿਲਕਦਮੀ ਸਾਹਮਣੇ ਆਈ ਹੈ। ਦਰਅਸਲ ਦਿੱਲੀ ਵਿਚ ਇਕ ਅਜਿਹਾ ਕਿਚਨ ਹੈ ਜਿੱਥੇ ਹਰ ਰੋਜ਼ ਪੂਰੇ ਡੇਢ ਲੱਖ ਲੋਕਾਂ ਦਾ ਖਾਣਾ ਬਣਦਾ ਹੈ। ਉਹ ਵੀ ਸ਼ੁੱਧ ਗਾਂ ਦੇ ਘਿਓ ਨਾਲ।

ਦਿੱਲੀ ਦੇ ਦਵਾਰਕਾ ਵਿਚ ਇਕ ਇਸਕਾਨ ਮੰਦਰ ਹੈ ਜੋ ਹਰ ਰੋਜ਼ ਕਰੀਬ ਡੇਢ ਲੱਖ ਲੋਕਾਂ ਦਾ ਢਿੱਡ ਭਰਦਾ ਹੈ। ਇਹ ਲੋਕ ਜੋ ਸੇਵਾ ਕਰਦੇ ਹਨ ਇਹਨਾਂ ਨੂੰ ਕੋਈ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ ਪਰ ਫਿਰ ਵੀ ਇਹ ਲੋਕਾਂ ਦਾ ਢਿੱਡ ਭਰ ਰਹੇ ਹਨ। ਇਹਨਾਂ ਲੋਕਾਂ ਦੀ ਪਹਿਲਕਦਮੀ ਦੇ ਅਰਵਿੰਦ ਕੇਜਰੀਵਾਲ ਵੀ ਫੈਨ ਹਨ। ਇਹਨਾਂ ਖਾਣਿਆਂ ਵਿਚ ਦੇਸੀ ਮਸਾਲਿਆਂ ਦਾ ਇਸਤੇਮਾਨ ਕੀਤਾ ਜਾਂਦਾ ਹੈ ਨਾ ਕਿ ਕੋਈ ਨਕਲੀ ਮਸਾਲਿਆਂ ਦਾ। ਇਹ ਲੋਕ ਸਵੇਰ ਦੇ 5 ਵਜੇ ਤੋਂ ਸੇਵਾ ਕਰਨ ਲੱਗਦੇ ਹਨ ਅਤੇ ਰਾਤ ਦੇ 10 ਵਜੇ ਤੱਕ ਇਹ ਸਿਲਸਿਲਾ ਚੱਲਦਾ ਹੈ। 

ਦੱਸ ਦਈਏ ਕਿ ਵਸੰਤ ਵਿਹਾਰ ਗੁਰਦੁਆਰੇ ਨੇ ਸੋਮਵਾਰ ਨੂੰ ਇਲਾਕੇ ਦੇ ਪੁਲਿਸ ਅਤੇ ਐਸਐਚਓ ਰਵੀ ਸ਼ੰਕਰ ਦੀ ਮਦਦ ਨਾਲ ਝੁੱਗੀਆਂ ਵਿਚ ਦੋ ਹਜ਼ਾਰ ਫੂਡ ਪੈਕਟ ਵੰਡੇ ਗਏ।ਵਸੰਤ ਵਿਹਾਰ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਕਰਨਲ ਐਚ ਐਸ ਬੇਦੀ ਨੇ ਆਰਡਬਲਯੂ ਲਈ ਗੁਰਦੁਆਰਾ ਦੇ ਦਰਵਾਜ਼ੇ ਖੋਲ੍ਹ ਦਿੱਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।