ਸੁਪਰਸਟਾਰ ਰਜਨੀਕਾਂਤ ਨੂੰ ਮਿਲੇਗਾ 51ਵਾਂ ਦਾਦਾ ਸਾਹਿਬ ਫਾਲਕੇ ਅਵਾਰਡ
5 ਮੈਂਬਰਾਂ ਦੀ ਜਿਊਰੀ ਨੇ ਸਰਬਸੰਮਤੀ ਨਾਲ ਇਸ ਦੀ ਕੀਤੀ ਸਿਫਾਰਸ਼
ਨਵੀਂ ਦਿੱਲੀ: ਸਾਲ 2019 ਦਾ ਦਾਦਾ ਸਾਹਬ ਫਾਲਕੇ ਐਵਾਰਡ ਸੁਪਰਸਟਾਰ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਘੋਸ਼ਣਾ ਕੀਤੀ ਹੈ।
ਪ੍ਰਕਾਸ਼ ਜਾਵਡੇਕਰ ਨੇ ਟਵੀਟ ਕੀਤਾ- ਮੈਂ ਬਹੁਤ ਖੁਸ਼ ਹਾਂ ਕਿ ਰਜਨੀਕਾਂਤ ਨੂੰ ਸਾਲ 2019 ਦਾਦਾਸਾਹਬ ਫਾਲਕੇ ਐਵਾਰਡ ਮਿਲਿਆ ਹੈ। 5 ਮੈਂਬਰਾਂ ਦੀ ਜਿਊਰੀ ਨੇ ਆਸ਼ਾ ਭੋਸਲੇ, ਸੁਭਾਸ਼ ਘਈ, ਮੋਹਨ ਲਾਲ, ਸ਼ੰਕਰ ਮਹਾਦੇਵਨ ਅਤੇ ਵਿਸ਼ਵਵਜੀਤ ਚੈਟਰਜੀ ਨੂੰ ਸਰਬਸੰਮਤੀ ਨਾਲ ਇਸ ਦੀ ਸਿਫਾਰਸ਼ ਕੀਤੀ ਹੈ।
ਦਾਦਾ ਸਾਹਿਬ ਫਾਲਕੇ ਅਵਾਰਡ ਹਿੰਦੀ ਸਿਨੇਮਾ ਦਾ ਸਭ ਤੋਂ ਵੱਕਾਰੀ ਪੁਰਸਕਾਰ ਮੰਨਿਆ ਜਾਂਦਾ ਹੈ ਜਿਸਦੀ ਸ਼ੁਰੂਆਤ 1969 ਵਿਚ ਹੋਈ ਸੀ ਸਿਨੇਮਾ ਦੇ ਪਿਤਾਮਾ ਕਹੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਦੇ ਨਾਮ ਕੇ ਇਹ ਅਵਾਰਡ ਦਿੱਤਾ ਜਾਂਦਾ ਹੈ। ਦਾਦਾ ਸਾਹਬ ਫਾਲਕੇ ਅਵਾਰਡ ਤਹਿਤ 10 ਲੱਖ ਰੁਪਏ ਨਕਦ ਅਤੇ ਸੋਨੇ ਦੇ ਕੰਵਲ ਮੈਡਲ ਅਤੇ ਇੱਕ ਸ਼ਾਲ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ।