Jammu Kashmir News: ਕਠੂਆ ’ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ, 1 ਅਤਿਵਾਦੀ ਢੇਰ!
ਸੁਰੱਖਿਆ ਬਲਾਂ ਨੇ ਸਾਰੀ ਰਾਤ ਇਲਾਕੇ ਨੂੰ ਘੇਰ ਲਿਆ ਤਾਂ ਜੋ ਜੰਗਲ ਵਿੱਚ ਲੁਕੇ ਤਿੰਨ ਅਤਿਵਾਦੀ ਬਚ ਨਾ ਸਕਣ
Encounter between security forces and terrorists in Kathua: ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਪੰਚਤੀਰਥੀ ਮੰਦਰ ਨੇੜੇ ਸੋਮਵਾਰ ਰਾਤ ਤੋਂ ਚੱਲ ਰਹੇ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਹਾਲਾਂਕਿ, ਸੁਰੱਖਿਆ ਬਲਾਂ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਫੌਜ ਦੇ ਰਾਈਜ਼ਿੰਗ ਸਟਾਰ ਕੋਰ ਦੇ ਅਨੁਸਾਰ, 31 ਮਾਰਚ ਦੀ ਰਾਤ ਨੂੰ ਇਲਾਕੇ ਵਿੱਚ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਮਿਲੀ ਸੀ, ਜਿਸ ਤੋਂ ਬਾਅਦ ਫੌਜ ਨੇ ਭਾਲ ਸ਼ੁਰੂ ਕੀਤੀ। ਅੱਤਵਾਦੀਆਂ ਵੱਲੋਂ ਗੋਲੀਬਾਰੀ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ।
ਸੁਰੱਖਿਆ ਬਲਾਂ ਨੇ ਸਾਰੀ ਰਾਤ ਇਲਾਕੇ ਨੂੰ ਘੇਰ ਲਿਆ ਤਾਂ ਜੋ ਜੰਗਲ ਵਿੱਚ ਲੁਕੇ ਤਿੰਨ ਅਤਿਵਾਦੀ ਬਚ ਨਾ ਸਕਣ। ਹਾਲਾਂਕਿ, ਮੰਗਲਵਾਰ ਸਵੇਰੇ 7 ਵਜੇ ਤੋਂ ਬਾਅਦ ਗੋਲੀਬਾਰੀ ਬੰਦ ਹੋ ਗਈ। ਕਸ਼ਮੀਰ ਪੁਲਿਸ, ਐਨਐਸਜੀ, ਸੀਆਰਪੀਐਫ ਅਤੇ ਬੀਐਸਐਫ ਸਨਿਫਰ ਕੁੱਤਿਆਂ ਅਤੇ ਡਰੋਨਾਂ ਦੀ ਵਰਤੋਂ ਕਰ ਕੇ ਅਤਿਵਾਦੀਆਂ ਦੀ ਭਾਲ ਕਰ ਰਹੇ ਹਨ।