Gujarat Factory Explosion: ਗੁਜਰਾਤ ਵਿੱਚ ਪਟਾਕੇ ਬਣਾਉਣ ਵਾਲੀ ਫ਼ੈਕਟਰੀ ਵਿਚ ਅੱਗੀ ਅੱਗ, ਜ਼ਿੰਦਾ ਸੜੇ 7 ਮਜ਼ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Gujarat Factory Explosion: 5 ਲੋਕ ਹੋਏ ਗੰਭੀਰ ਜ਼ਖ਼ਮੀ, ਕਈ ਮਲਬੇ ਹੇਠ ਦੱਬੇ

Gujarat Firecracker Factory Explosion

Gujarat Firecracker Factory Explosion: ਗੁਜਰਾਤ ਦੇ ਬਨਾਸਕਾਂਠਾ 'ਚ ਪਟਾਕੇ ਬਣਾਉਣ ਵਾਲੀ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਫ਼ੈਕਟਰੀ ਵਿੱਚ ਕੰਮ ਕਰਦੇ 7 ਮਜ਼ਦੂਰ ਜ਼ਿੰਦਾ ਸੜ ਗਏ।  ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫ਼ਿਲਹਾਲ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ।

ਪੁਲਿਸ ਮੁਤਾਬਕ ਬਨਾਸਕਾਂਠਾ 'ਚ ਪਟਾਕਾ ਫ਼ੈਕਟਰੀ 'ਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਫ਼ਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਸੂਚਨਾ ਮਿਲਣ 'ਤੇ 108 ਐਂਬੂਲੈਂਸ ਵੀ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਅੱਗ ਲੱਗਣ ਕਾਰਨ ਝੁਲਸ ਗਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਦੀ ਸਲੈਬ ਵੀ ਟੁੱਟ ਗਈ। ਜਿਸ ਕਾਰਨ ਬਚਾਅ ਕਾਰਜ 'ਚ ਵਿਘਨ ਪਿਆ ਅਤੇ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਿਸ ਫ਼ੈਕਟਰੀ 'ਚ ਅੱਗ ਲੱਗੀ ਉਸ ਦਾ ਨਾਂ ਦੀਪਕ ਟੇਡਰਸ ਹੈ। ਕੰਪਨੀ ਵਿੱਚ ਪਟਾਕੇ ਬਣਾਏ ਜਾਂਦੇ ਹਨ।