India's External Debt News: ਭਾਰਤ ਦਾ ਵਿਦੇਸ਼ੀ ਕਰਜ਼ਾ ਦਸੰਬਰ ਦੇ ਅੰਤ ਤਕ ਵਧ ਕੇ 717.9 ਅਰਬ ਡਾਲਰ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

India's External Debt News: ਤਿਮਾਹੀ ਆਧਾਰ 'ਤੇ ਸਤੰਬਰ 2024 ਦੇ ਅੰਤ 'ਚ ਵਿਦੇਸ਼ੀ ਕਰਜ਼ੇ 'ਚ 0.7 ਫ਼ੀ ਸਦੀ ਦਾ ਵਾਧਾ ਹੋਇਆ ਹੈ

India's external debt rose to $717.9 billion by the end of December

India's external debt rose to $717.9 billion by the end of December: ਵਿੱਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਦਾ ਵਿਦੇਸ਼ੀ ਕਰਜ਼ਾ ਦਸੰਬਰ 2024 ਦੇ ਅੰਤ 'ਚ 10.7 ਫੀ ਸਦੀ ਵਧ ਕੇ 717.9 ਅਰਬ ਡਾਲਰ ਹੋ ਗਿਆ, ਜੋ ਦਸੰਬਰ 2023 'ਚ 648.7 ਅਰਬ ਡਾਲਰ ਸੀ। ਤਿਮਾਹੀ ਆਧਾਰ 'ਤੇ ਸਤੰਬਰ 2024 ਦੇ ਅੰਤ 'ਚ ਵਿਦੇਸ਼ੀ ਕਰਜ਼ੇ 'ਚ 0.7 ਫ਼ੀ ਸਦੀ ਦਾ ਵਾਧਾ ਹੋਇਆ ਹੈ, ਜੋ ਸਤੰਬਰ 2024 ਦੇ ਅੰਤ 'ਚ 712.7 ਅਰਬ ਡਾਲਰ ਸੀ।

 ਦਸੰਬਰ 2024 ਦੇ ਅੰਤ ਤਕ ਜੀ.ਡੀ.ਪੀ. ਦੇ ਮੁਕਾਬਲੇ ਵਿਦੇਸ਼ੀ ਕਰਜ਼ ਅਨੁਪਾਤ 19.1 ਫ਼ੀ ਸਦੀ ਸੀ, ਜੋ ਸਤੰਬਰ 2024 'ਚ 19 ਫ਼ੀ ਸਦੀ ਸੀ। ਰੀਪੋਰਟ 'ਚ ਕਿਹਾ ਗਿਆ ਹੈ ਕਿ ਦਸੰਬਰ 2024 ਨੂੰ ਖਤਮ ਤਿਮਾਹੀ 'ਚ ਰੁਪਏ ਅਤੇ ਯੋਨ, ਯੂਰੋ ਅਤੇ ਸਪੈਸ਼ਲ ਡਰਾਇੰਗ ਰਾਈਟਸ (ਐੱਸ.ਡੀ.ਆਰ.) ਵਰਗੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਕਾਰਨ ਮੁਲਾਂਕਣ ਅਸਰ ਪਿਆ ਹੈ।