Nitrogen gas leak in Rajasthan: ਕੈਮੀਕਲ ਫ਼ੈਕਟਰੀ ’ਚ ਖੜੇ ਟੈਂਕਰ ’ਚੋਂ ਨਾਈਟਰੋਜਨ ਗੈਸ ਲੀਕ ਹੋਣ ਕਾਰਨ ਮਾਲਕ ਸਮੇਤ ਤਿੰਨ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

Nitrogen gas leak in Rajasthan: ਉਲਟੀਆਂ ਤੇ ਸਾਹ ਲੈਣ ’ਚ ਤਕਲੀਫ਼ ਹੋਣ ਬਾਅਦ ਕਈ ਲੋਕਾਂ ਨੂੰ ਹਸਪਤਾਲ ’ਚ ਕਰਾਇਆ ਦਾਖ਼ਲ

Three people including owner die due to nitrogen gas leak from tanker parked in chemical factory

 

Nitrogen gas leak in Rajasthan:  ਰਾਜਸਥਾਨ ਦੇ ਬੇਵਰ ਜ਼ਿਲ੍ਹੇ ਵਿੱਚ ਇੱਕ ਕੈਮੀਕਲ ਫ਼ੈਕਟਰੀ ਵਿੱਚ ਖੜ੍ਹੇ ਟੈਂਕਰ ਵਿੱਚੋਂ ਨਾਈਟਰੋਜਨ ਗੈਸ ਲੀਕ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਿਲ੍ਹਾ ਪੁਲਿਸ ਸੁਪਰਡੈਂਟ ਸ਼ਿਆਮ ਸਿੰਘ ਨੇ ਦੱਸਿਆ ਕਿ ਗੈਸ ਲੀਕ ਹੋਣ ਦੀ ਘਟਨਾ ਦੇਰ ਰਾਤ ਬਾਰੀਆ ਇਲਾਕੇ ਵਿੱਚ ਸਥਿਤ ਇੱਕ ਫ਼ੈਕਟਰੀ ਵਿੱਚ ਵਾਪਰੀ, ਜਿਸ ਕਾਰਨ ਆਸ ਪਾਸ ਦੇ ਕਈ ਲੋਕ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਉਣਾ ਪਿਆ। ਫ਼ੈਕਟਰੀ ਮਾਲਕ ਸੁਨੀਲ ਸਿੰਘਲ (47) ਦੀ ਰਾਤ ਨੂੰ ਮੌਤ ਹੋ ਗਈ, ਜਦੋਂ ਕਿ ਦਯਾਰਾਮ (52) ਅਤੇ ਨਰਿੰਦਰ ਸੋਲੰਕੀ ਦੀ ਅੱਜ ਮੌਤ ਹੋ ਗਈ।

ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਉਲਟੀਆਂ, ਛਾਤੀ ’ਚ ਭਾਰੀਪਨ ਅਤੇ ਸਾਹ ਲੈਣ ’ਚ ਮੁਸ਼ਕਲ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੋ ਲੋਕਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਦਾ ਅਜਮੇਰ ਦੇ ਜੇਐਲਐਨ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਅਧਿਕਾਰੀ ਨੇ ਕਿਹਾ ਕਿ ਫ਼ੈਕਟਰੀ ਦੇ ਆਲੇ-ਦੁਆਲੇ ਦਾ ਇਲਾਕਾ ਖ਼ਾਲੀ ਕਰਵਾ ਲਿਆ ਗਿਆ ਹੈ। ਇਹ ਫ਼ੈਕਟਰੀ ਇੱਕ ਰਿਹਾਇਸ਼ੀ ਇਲਾਕੇ ’ਚ ਚੱਲ ਰਹੀ ਸੀ। ਜ਼ਿਲ੍ਹਾ ਕੁਲੈਕਟਰ ਨੇ ਨਗਰ ਕੌਂਸਲ, ਮਾਲ ਵਿਭਾਗ ਅਤੇ ਪੁਲਿਸ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਜੋ ਬਿਨਾਂ ਇਜਾਜ਼ਤ ਚੱਲ ਰਹੀਆਂ ਫ਼ੈਕਟਰੀਆਂ ਦਾ ਸਰਵੇਖਣ ਕਰੇਗੀ।

(For more news apart from Rajasthan Latest News, stay tuned to Rozana Spokesman)