ਕੇਂਦਰ ਨੇ ਰਾਜਾਂ ਦੀ ਮੰਨੀ ਮੰਗ, ਮਜ਼ਦੂਰਾਂ ਦੀ ਘਰ ਵਾਪਸੀ ਲਈ ਚਲਾਈ ਸਪੈਸ਼ਲ ਟ੍ਰੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਟ੍ਰੇਨ ਦੇ ਜ਼ਰੀਏ ਵੀ ਵੱਖ-ਵੱਖ ਸੂਬਿਆਂ ਵਿਚ ਫਸੇ ਲੋਕਾਂ ਨੂੰ ਅਵਾਜਾਈ ਕਰਨ ਦੇ ਆਦੇਸ਼ ਦੇ ਦਿੱਤੇ ਹਨ।

lockdown

ਨਵੀਂ ਦਿੱਲੀ : ਦੇਸ਼ ਵਿਚ ਲੱਗੇ ਲੌਕਡਾਊਨ ਦੇ ਕਾਰਨ ਵੱਖ- ਵੱਖ ਸੂਬਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਂਣ ਦੇ ਲਈ ਕੇਂਦਰ ਸਰਕਾਰ ਨੇ ਸਪੈਸ਼ਲ ਟ੍ਰੇਨ ਚਲਾਉਂਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਕੱਲ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਮਜ਼ਦੂਰਾਂ ਬੱਸਾਂ ਦੇ ਜ਼ਰੀਏ ਘਰ ਵਾਪਿਸ ਭੇਜਣ ਦੇ ਲਈ ਗਾਈਡ ਲਾਈਨ ਜ਼ਾਰੀ ਕੀਤੀਆਂ ਸਨ ਪਰ ਹੁਣ ਟ੍ਰੇਨ ਦੇ ਜ਼ਰੀਏ ਵੀ ਵੱਖ-ਵੱਖ ਸੂਬਿਆਂ ਵਿਚ ਫਸੇ ਲੋਕਾਂ ਨੂੰ ਅਵਾਜਾਈ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਸ ਲਈ ਰਾਜ ਸਰਕਾਰਾਂ ਅਤੇ ਰੇਲ ਵਿਭਾਗ ਇਸ ਅਵਾਜਾਈ ਨੂੰ ਸੁਨਿਸ਼ਚਿਤ ਕਰਵਾਏਗਾ।

ਦੱਸ ਦੱਈਏ ਕਿ ਇਸ ਤੋਂ ਪਹਿਲਾਂ ਬਿਹਾਰ, ਪੰਜਾਬ, ਤੇਲੰਗਾਨਾ ਅਤੇ ਕੇਰਲ ਨੇ ਕੇਂਦਰ ਸਰਕਾਰ ਤੋਂ ਲੋਕਾਂ ਨੂੰ ਲਿਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ। ਇਨ੍ਹਾਂ ਰਾਜਾਂ ਦਾ ਕਹਿਣਾ ਸੀ ਕਿ ਮਜ਼ਦੂਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਲਈ ਬੱਸਾਂ ਵਿਚ ਇਨ੍ਹਾਂ ਨੂੰ ਮੰਜ਼ਿਲ ਤੇ ਪਹੁੰਚਾਉਂਣ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਇਸ ਦੇ ਨਾਲ ਹੀ ਕਰੋਨਾ ਦੀ ਲਾਗ ਫੈਲਣ ਦਾ ਖਤਰਾ ਵੀ ਵੱਧ ਹੈ।ਜ਼ਿਕਰਯੋਗ ਹੈ ਕਿ ਤੇਲੰਗਾਨਾ ਤੋਂ ਝਾਰਖੰਡ ਜਾਣ ਵਾਲੀ ਪਹਿਲੀ ਵਿਸ਼ੇਸ਼ ਰੇਲ ਗੱਡੀ ਤਾਲਾਬੰਦੀ ਵਿੱਚ ਫਸੇ 1200 ਮਜ਼ਦੂਰਾਂ ਨਾਲ ਅੱਜ ਯਾਨੀ ਸ਼ੁੱਕਰਵਾਰ ਨੂੰ ਰਵਾਨਾ ਹੋਈ।

ਇਸ ਲਈ ਇਹ ਤਾਲਾਬੰਦੀ ਵਿੱਚ ਫਸੇ ਮਜ਼ਦੂਰਾਂ ਲਈ ਵੱਡੀ ਰਾਹਤ ਤੋਂ ਘੱਟ ਨਹੀਂ ਹੈ। ਹਾਲਾਂਕਿ, ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਕਿ ਅਗਲੀਆਂ ਹੋਰ ਕਿੰਨੀਆਂ ਰੇਲ ਗੱਡੀਆਂ ਚੱਲਣਗੀਆਂ। ਉਧਰ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਦੱਸਿਆ ਕਿ ਤੇਲੰਗਾਨਾ ਤੋਂ ਖੁੱਲ੍ਹੀ ਇਸ ਸਪੈਸ਼ਲ ਟ੍ਰੇਨ ਦੇ 24 ਡੱਬਿਆਂ ਵਿਚ ਲਗਭਗ 1200 ਪ੍ਰਵਾਸੀ ਹਨ।

ਉਸਨੇ ਦੱਸਿਆ ਕਿ ਰੇਲਗੱਡੀ ਅੱਜ ਸਵੇਰੇ 4:50 ਵਜੇ ਤੇਲੰਗਾਨਾ ਦੇ ਲਿੰਗਾਰਪੱਲੀ ਤੋਂ ਖੁੱਲੀ, ਜੋ ਝਾਰਖੰਡ ਦੇ ਹਟੀਆ ਜਾ ਰਹੀ ਹੈ। ਦੱਸ  ਦੱਈਏ ਕਿ ਤੇਲੰਗਾਨਾ ਤੋਂ ਬਾਅਦ ਹੁਣ ਇਕ ਵਿਸ਼ੇਸ਼ ਰੇਲ ਗੱਡੀ ਕੇਰਲਾ ਤੋਂ ਏਰਨਾਕੁਲਮ ਤੋਂ ਉਡੀਸਾ ਲਈ ਰਵਾਨਾ ਹੋਵੇਗੀ। ਇਸ ਸਪੈਸ਼ਲ ਟ੍ਰੇਨ ਵਿਚ ਕੁਲ 1200 ਮਜ਼ਦੂਰ ਹੋਣਗੇ। ਇਸ ਸਬੰਧੀ ਜਾਣਕਾਰੀ ਕੇਰਲ ਸਰਕਾਰ ਦੇ ਮੰਤਰੀ ਵੀ.ਐੱਸ. ਸੁਨਿਲ ਕੁਮਾਰ ਨੇ ਦਿੱਤੀ ਹੈ ਪਰ ਹਾਲੇ ਇਹ ਨਹੀਂ ਪਤਾ ਲੱਗਾ ਕਿ ਇਹ ਟ੍ਰੇਨ ਕਿਸ ਸਮੇਂ ਚੱਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।