ਵੱਡੀ ਖ਼ਬਰ! ਲੌਕਡਾਊਨ ਚ 7 ਲੱਖ ਲੋਕ ਕੰਮ ਤੇ ਪਰਤੇ, 4 ਘੰਟੇ ਦੇ ਓਵਰਟਾਈਮ ਦਾ ਦੇਣਾ ਪਵੇਗਾ ਦੁਗਣਾ ਪੈਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੇ ਵਿਚ ਜਿੱਥੇ ਹਰ ਪਾਸੇ ਕੰਮਕਾਰ ਬੰਦ ਕੀਤਾ ਗਿਆ ਸੀ ਉਥੇ ਹੀ ਹੁਣ ਹਰਿਆਣਾ ਵਿਚ 7 ਲੱਖ ਤੋਂ ਜ਼ਿਆਦਾ ਕਰਮਚਾਰੀ ਕੰਮਾਂ ਤੇ ਵਾਪਿਸ ਪਰਤ ਆਏ ਹਨ

Photo

ਲੌਕਡਾਊਨ ਦੇ ਵਿਚ ਜਿੱਥੇ ਹਰ ਪਾਸੇ ਕੰਮਕਾਰ ਬੰਦ ਕੀਤਾ ਗਿਆ ਸੀ ਉਥੇ ਹੀ ਹੁਣ ਹਰਿਆਣਾ ਵਿਚ 7 ਲੱਖ ਤੋਂ ਜ਼ਿਆਦਾ ਕਰਮਚਾਰੀ ਕੰਮਾਂ ਤੇ ਵਾਪਿਸ ਪਰਤ ਆਏ ਹਨ। ਮੁੱਖ ਮੰਤਰ ਮਨੋਹਰ ਲਾਲ ਖੱਟਰ ਦੇ ਅਨੁਸਾਰ ਜਿਹੜੇ ਉਦਯੋਗ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਆਪਣੇ 50 ਫੀਸਦੀ ਮਜ਼ਦੂਰਾਂ ਨਾਲ ਕੰਮ ਸ਼ੁਰੂ ਕਰਨ ਲਈ ਅੱਗੇ ਆਉਂਣਗੇ। ਉਨ੍ਹਾਂ ਤੋਂ 8 ਘੰਟੇ ਦੀ ਬਚਾਏ 12 ਘੰਟੇ ਵਿ ਕੰਮ ਲਿਆ ਜਾ ਸਕਦਾ ਹੈ। ਬਸ਼ਰਤੇ ਕਿ ਫੈਕਟਰੀਜ਼ ਐਕਟ, 1948 ਦੀ ਧਾਰਾ 59 ਦੇ ਤਹਿਤ, ਉੱਦਮੀਆਂ ਨੂੰ 4 ਘੰਟਿਆਂ ਦੇ ਓਵਰਟਾਈਮ ਤੋਂ ਦੁਗਣਾ ਭੁਗਤਾਨ ਕਰਨਾ ਪਵੇਗਾ।

ਇਨ੍ਹਾਂ ਉਦਯੋਗਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਦੇਸ਼ ਵਿਚ ਇੱਟਾਂ ਦੇ ਭੱਠੇ ਖੋਲ੍ਹ ਦਿੱਤੇ ਗਏ ਹਨ ਜਿਨ੍ਹਾਂ ਵਿਚ 2 ਲੱਖ 7 ਹਜ਼ਾਰ ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਉਦੋਗਿਕ ਇਕਾਈਆਂ ਵਿਚ ਲੱਗਭਗ 5 ਲੱਖ ਕਰਮਚਾਰੀ ਅਤੇ ਮਜ਼ਦੂਰ ਕੰਮ ਕਰਦੇ ਹਨ। ਇਸ ਤੋਂ ਬਿਨਾਂ ਆਈ.ਟੀ ਸੈਕਟਰ ਵਿਚ 33 ਪ੍ਰਤੀਸ਼ਤ ਕਿਰਤ ਸ਼ਕਤੀ ਨਾਲ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਬਾਕੀ ਹੋਰ ਉਦਯੋਗਾਂ ਨੂੰ 50 ਫ਼ੀਸਦੀ ਕ੍ਰਿਤੀਆਂ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਹੈ। ਦੱਸ ਦੱਈਏ ਕਰੋਨਾ ਦੇ ਕਾਰਨ ਸੂਬੇ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ।

ਜਿਸ ਤਹਿਤ ਨਾਲ ਮਾਰਚ ਵਿਚ ਤਕਰੀਬਨ 3000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਅਪ੍ਰੈਲ ਤੱਕ ਇਹ ਰਕਮ ਦੇ 6 ਹਜ਼ਾਰ ਤੱਕ ਪਹੁੰਚਣ ਦਾ ਕਿਆਸ ਲਗਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਤੇ ਪਹਿਲਾਂ ਹੀ 1.98 ਲੱਖ ਕਰੋੜ ਦਾ ਕਰਜ਼ ਹੈ। ਇਸ ਤੋਂ ਇਲਾਵ ਬੇਰੁਜਗਾਰੀ ਦੀ ਦਰ 28 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕੁਝ ਮਹੱਤਵਪੂਰਨ ਸ਼ਰਤਾਂ ਦੇ ਅਧਾਰ ਤੇ ਸਰਕਾਰ ਨੇ ਉਦਯੋਗ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਕੇਂਦਰ ਗ੍ਰਹਿ ਮੰਤਰਾਲੇ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਉਦਯੋਗਾਂ ਵਿਚ ਢਿੱਲ ਦਿੱਤੀ ਗਈ ਹੈ।

ਦੱਸ ਦੱਈਏ ਕਿ ਹਰਿਆਣਾ ਵਿਚ 15 ਜ਼ਿਲ੍ਹੇ ਅਜਿਹੇ ਹਨ ਜਿੱਥੇ ਕਰੋਨਾ ਪੌਜਟਿਵਾਂ ਦੀ ਸੰਖਿਆ 10 ਤੋਂ ਘੱਟ ਹੈ। ਉਨ੍ਹਾਂ ਲਈ ਅਲੱਗ ਤੋਂ ਜ਼ਿਲ੍ਹਾਂ ਪੱਧਰੀ ਯੋਜਨਾ ਘੜੀ ਗਈ ਹੈ। ਬਾਕੀ 7 ਜ਼ਿਲ੍ਹੇ ਗੁਰੂਗਰਾਮ, ਫਰੀਦਾਬਾਦ, ਪਲਵਲ, ਨੂਹ, ਸੋਨੀਪਤ, ਪਾਣੀਪਤ ਅਤੇ ਪੰਚਕੂਲਾ ਜਿਥੇ ਕੋਰੋਨਾ ਦਾ ਵਧੇਰੇ ਪ੍ਰਭਾਵ ਹੈ, ਬਲਾਕ ਜਾਂ ਕਸਬੇ ਦੇ ਅਨੁਸਾਰ ਯੋਜਨਾਬੱਧ ਕੀਤੇ ਜਾਣਗੇ। ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੰਟੇਨਮੈਂਟ ਜ਼ੋਨ ਵਿਚ ਕੋਈ ਆਰਥਿਕ ਗਤੀਵਿਧੀਆਂ ਸ਼ੁਰੂ ਨਹੀਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਅਤੇ ਮੁਹੱਲੇ ਦੀਆਂ ਦੁਕਾਨਾਂ ਅਤੇ ਜਿਥੇ ਕੇਵਲ ਇਕੋ ਦੁਕਾਨ ਹੈ, ਅਜਿਹੀਆਂ ਥਾਵਾਂ ਜੋ ਬਾਜ਼ਾਰ ਦਾ ਹਿੱਸਾ ਨਹੀਂ ਹਨ, ਨੂੰ ਛੋਟ ਦਿੱਤੀ ਗਈ ਹੈ। ਜਦੋਂ ਕਿ ਪਿੰਡ ਵਿਚ ਸਾਰੀਆਂ ਛੋਟੀਆਂ-ਵੱਡੀਆਂ ਦੁਕਾਨਾਂ ਖੋਲਣ ਦੀ ਆਗਿਆ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।