ਯੂ.ਏ.ਈ. ’ਚ ਕੋਰੋਨਾ ਕਾਰਨ ਭਾਰਤੀ ਮਹਿਲਾ ਦੀ ਮੌਤ
ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕੋਵਿਡ-19 ਕਾਰਨ ਇਕ ਸੀਨੀਅਰ ਭਾਰਤੀ ਮਹਿਲਾ ਟੀਚਰ ਦੀ ਮੌਤ ਹੋ ਗਈ ਹੈ। ਮਹਿਲਾ ਟੀਚਰ ਦੇ ਪਤੀ ਰਾਏ
ਦੁਬਈ, 30 ਅਪ੍ਰੈਲ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕੋਵਿਡ-19 ਕਾਰਨ ਇਕ ਸੀਨੀਅਰ ਭਾਰਤੀ ਮਹਿਲਾ ਟੀਚਰ ਦੀ ਮੌਤ ਹੋ ਗਈ ਹੈ। ਮਹਿਲਾ ਟੀਚਰ ਦੇ ਪਤੀ ਰਾਏ ਮੈਥਿਊ ਸੈਮੁਅਲ ਦੇ ਮੁਤਾਬਕ ਆਬੂ ਧਾਬੀ ਦੇ ਇੰਡੀਅਨ ਸਕੂਲ ਵਿਚ ਪੜ੍ਹਾਉਣ ਵਾਲੀ ਪ੍ਰਿੰਸੀ ਰਾਏ ਮੈਥਿਊ ਦੀ ਬੁਧਵਾਰ ਸ਼ਾਮ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਬਾਅਦ ਮੌਤ ਹੋ ਗਈ।
ਗਲਫ਼ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਪ੍ਰਿੰਸੀ ਕੇਰਲ ਦੀ ਰਹਿਣ ਵਾਲੀ ਸੀ। ਉਹਨਾਂ ਦੇ 3 ਬੱਚੇ ਹਨ। ਪ੍ਰਿੰਸੀ ਦੇ ਪਤੀ ਨੇ ਕਿਹਾ,‘‘ਮੈਂ ਅਪਣੀ ਪਤਨੀ ਦੀ ਬੇਵਕਤੀ ਮੌਤ ਨਾਲ ਬਹੁਤ ਦੁਖੀ ਹਾਂ।’’ ਉਹਨਾਂ ਨੇ ਦਸਿਆ ਕਿ ਪ੍ਰਿੰਸੀ ਨੂੰ ਇਕ ਹਫ਼ਤੇ ਪਹਿਲਾਂ ਬੁਖ਼ਾਰ ਹੋਣਾ ਸ਼ੁਰੂ ਹੋਇਆ ਸੀ ਅਤੇ ਫਿਰ ਉਸ ਦੀ ਹਾਲਤ ਵਿਗੜਦੀ ਗਈ। ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਈ।
ਫਿਰ ਟੈਸਟ ਕਰਨ ਮਗਰੋਂ ਉਸ ਦੀ ਰਿਪੋਰਟ ਕੋਰੋਨਾ ਪੌਜੀਟਿਵ ਆਈ।’’ ਪਤੀ ਸੈਮੁਅਲ ਨੇ ਕਿਹਾ ਕਿ ਅਸੀਂ ਅੰਤਿਮ ਸੰਸਕਾਰ ਕਰਨ ਲਈ ਮੁਰਦਾਘਰ ਵਿਚੋਂ ਉਸ ਦੀ ਲਾਸ਼ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ।
ਉਹਨਾਂ ਨੇ ਕਿਹਾ ਕਿ ਪ੍ਰਵਾਰ ਦੇ ਸਾਰੇ ਮੈਂਬਰਾਂ ਦੀ ਸਿਹਤ ਠੀਕ ਹੈ। (ਪੀਟੀਆਈ)