ਮਾਂ ਨੇ ਰਾਸ਼ਨ ਲੈਣ ਭੇਜਿਆ ਤੇ ਉਹ ਵਹੁਟੀ ਲੈ ਆਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਤਾਲਾਬੰਦੀ ਦੇ ਵਿਚਕਾਰ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ। ਬੁੱਧਵਾਰ ਨੂੰ ਸਾਹਿਬਾਬਾਦ ਥਾਣਾ ਖੇਤਰ ਵਿਚ

File Photo

 ਗਾਜ਼ੀਆਬਾਦ, 30 ਅਪ੍ਰੈਲ: ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਤਾਲਾਬੰਦੀ ਦੇ ਵਿਚਕਾਰ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ। ਬੁੱਧਵਾਰ ਨੂੰ ਸਾਹਿਬਾਬਾਦ ਥਾਣਾ ਖੇਤਰ ਵਿਚ ਇਕ ਨੌਜਵਾਨ ਘਰ ਤੋਂ ਰਾਸ਼ਨ ਦੀਆਂ ਚੀਜ਼ਾਂ ਲੈਣ ਗਿਆ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਉਹ ਦੁਲਹਨ ਨੂੰ ਵੀ ਅਪਣੇ ਨਾਲ ਲੈ ਆਇਆ। ਬੇਟੇ ਦੀ ਇਸ ਹਰਕਤ ਨੂੰ ਵੇਖਦਿਆਂ ਉਸ ਦੀ ਮਾਂ ਭੜਕ ਗਈ ਅਤੇ ਉਸ ਨੇ ਦੋਵਾਂ ਨੂੰ ਘਰ ਨਹੀਂ ਵੜਨ ਦਿਤਾ, ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ।

ਦਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਸਾਹਿਬਾਬਾਦ ਖੇਤਰ ਦੇ ਸ਼ਾਮ ਪਾਰਕ ਦਾ ਵਸਨੀਕ ਹੈ, ਜੋ ਬੁੱਧਵਾਰ ਸਵੇਰੇ ਰਾਸ਼ਨ ਲੈਣ ਦੇ ਬਹਾਨੇ ਤੋਂ ਬਾਹਰ ਗਿਆ ਸੀ। ਹਾਲਾਂਕਿ ਜਦੋ ਤਿੰਨ ਘੰਟੇ ਬਾਅਦ ਉਹ ਇਕ ਕੁੜੀ ਦੇ ਨਾਲ ਪਹੁੰਚਿਆ ਅਤੇ ਅਪਣੀ ਮਾਂ ਨੂੰ ਦਸਿਆ ਕਿ ਉਸ ਨੇ ਵਿਆਹ ਕਰਵਾ ਲਿਆ ਹੈ ਤਾਂ ਉਸ ਦੀ ਮਾਂ ਇਹ ਸੁਣ ਕੇ ਨਾਰਾਜ਼ ਹੋ ਗਈ ਅਤੇ ਪੁੱਤਰ ਅਤੇ ਨੂੰਹ ਨੂੰ ਘਰ ਨਹੀਂ ਵੜਨ ਦਿਤਾ।
 

ਫ਼ਿਲਹਾਲ, ਮਾਂ ਨੇ ਉਨ੍ਹਾਂ ਨੂੰ ਘਰ ਵਿਚ ਦਾਖ਼ਲਾ ਨਹੀਂ ਦਿਤਾ, ਇਸ ਲਈ ਹੁਣ ਦੋਵੇਂ ਕਿਰਾਏ ਦੇ ਮਕਾਨ ਵਿਚ ਰਹਿਣ ਲਈ ਚਲੇ ਗਏ ਹਨ। ਦਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਤਾਲਾਬੰਦੀ ਤੋਂ ਪਹਿਲਾਂ ਵਿਆਹ ਕਰਵਾ ਲਿਆ ਸੀ ਅਤੇ ਪਤਨੀ ਨੂੰ ਸਾਹਿਬਾਬਾਦ ਵਿਚ ਕਿਰਾਏ ਦੇ ਮਕਾਨ ਵਿਚ ਰਖਿਆ ਸੀ ਅਤੇ ਹੁਣ ਉਹ ਉਸ ਨੂੰ ਅਪਣੇ ਘਰ ਲੈ ਆਇਆ।

ਉਧਰ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਵਿਆਹ ਕਰਵਾ ਲਿਆ ਹੈ ਪਰ ਉਹ ਵਿਆਹ ਨਾਲ ਸਬੰਧਤ ਕੋਈ ਪੇਪਰ ਨਹੀਂ ਦਿਖਾ ਸਕਦਾ। ਉਨ੍ਹਾਂ ਕਿਹਾ ਕਿ ਮੰਦਰ ਦੇ ਪੁਜਾਰੀ ਨੇ 3 ਮਈ ਤੋਂ ਬਾਅਦ ਵਿਆਹ ਦਾ ਸਰਟੀਫ਼ਿਕੇਟ ਦੇਣ ਦੀ ਗੱਲ ਕਹੀ ਹੈ।     (ਏਜੰਸੀ)