ਜਪਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.6

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੁਚਾਲ ਵਿਚ ਜਾਨ-ਮਾਲ ਦੇ ਨੁਕਸਾਨ ਬਾਰੇ ਨਹੀਂ ਮਿਲੀ ਕੋਈ ਜਾਣਕਾਰੀ

Earthquake

ਟੋਕਿਓ: ਉੱਤਰੀ ਜਾਪਾਨ ਵਿੱਚ ਸ਼ਨੀਵਾਰ ਸਵੇਰੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਭੂਚਾਲ 6.6 ਦੀ ਰੀਬਰਤਾ ਵਾਲਾ ਸੀ।

ਇਸ ਭੁਚਾਲ ਵਿਚ ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦਾ ਕੇਂਦਰ ਉੱਤਰੀ ਜਾਪਾਨ ਦੇ ਮਿਆਗੀ ਦੇ ਤੱਟ ਦੇ ਨੇੜੇ 60 ਕਿਲੋਮੀਟਰ ਡੂੰਘਾ ਸੀ।

ਇਸੇ ਖੇਤਰ ਵਿਚ ਮਾਰਚ, 2011 ਵਿਚ ਆਏ ਵੱਡੇ ਭੁਚਾਲ ਅਤੇ ਸੁਨਾਮੀ ਕਾਰਨ ਤਕਰੀਬਨ 20,000 ਲੋਕਾਂ ਦੀ ਮੌਤ ਹੋ ਗਈ ਸੀ।  ਦੱਸ ਦੇਈਏ ਕਿ ਕਿ 10 ਸਾਲ ਪਹਿਲਾਂ ਜਾਪਾਨ ਵਿੱਚ, ਰਿਕਟਰ ਪੈਮਾਨੇ ਤੇ 9 ਤੀਬਰਤਾ ਦੇ ਭੁਚਾਲ ਨੇ ਜ਼ਬਰਦਸਤ ਤਬਾਹੀ ਮਚਾਈ ਸੀ।