ਆਕਸੀਜਨ ਦੀ ਕਮੀ ਦੇ ਕਾਰਨ ਦਿੱਲੀ ਦੇ ਬੱਤਰਾ ਹਸਪਤਾਲ 'ਚ ਡਾਕਟਰ ਸਮੇਤ 8 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸੀਜਨ ਦੀ ਘਾਟ ਕਾਰਨ ਬੱਤਰਾ ਹਸਪਤਾਲ ਨੇ ਦਿੱਲੀ ਹਾਈ ਕੋਰਟ ਤੱਕ ਕੀਤੀ ਪਹੁੰਚ

Corona death

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਥਾਵਾਂ 'ਤੇ ਆਕਸੀਜਨ ਦੀ ਘਾਟ ਵੇਖੀ  ਜਾ ਰਹੀ ਹੈ। ਕੋਵਿਡ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਆਕਸੀਜਨ ਦੀ ਮੰਗ ਵਿੱਚ ਵੀ ਵਾਧਾ ਹੋਇਆ ਹੈ।

ਆਕਸੀਜਨ ਦੀ ਘਾਟ ਕਾਰਨ ਇੱਕ ਵਾਰ ਫਿਰ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਰਾਜਧਾਨੀ ਦੇ ਬੱਤਰਾ ਹਸਪਤਾਲ ਵਿੱਚ ਆਕਸੀਜਨ ਖਤਮ ਹੋਣ ਕਾਰਨ  8  ਕੋਰੋਨਾ ਮਰੀਜ਼ਾਂ ਨੇ ਆਪਣੀ ਜਾਨ ਗੁਆਈ।

ਆਕਸੀਜਨ ਦੀ ਘਾਟ ਕਾਰਨ ਬੱਤਰਾ ਹਸਪਤਾਲ ਨੇ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਹਸਪਤਾਲ ਨੇ ਅਦਾਲਤ ਨੂੰ ਦੱਸਿਆ ਕਿ ਇਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਆਕਸੀਜਨ ਦੀ ਸਪਲਾਈ ਨਹੀਂ ਹੋਈ ਜਿਸ ਕਾਰਨ ਡਾਕਟਰ ਸਮੇਤ ਅੱਠ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। 

ਬੱਤਰਾ ਹਸਪਤਾਲ ਨੇ ਹਾਈ ਕੋਰਟ ਨੂੰ ਦੱਸਿਆ, “ਸਾਨੂੰ ਸਮੇਂ ਸਿਰ ਆਕਸੀਜਨ ਨਹੀਂ ਮਿਲੀ। ਦੁਪਹਿਰ 12 ਵਜੇ ਆਕਸੀਜਨ ਖ਼ਤਮ ਹੋ ਗਈ। ਡੇਢ ਵਜੇ ਦੁਬਾਰਾ ਆਕਸੀਜਨ ਦੀ ਸਪਲਾਈ ਹੋਈ। ਆਕਸੀਜਨ ਖਤਮ ਹੋਣ ਨਾਲ ਡਾਕਟਰ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਹਸਪਤਾਲ ਨੇ ਆਕਸੀਜਨ ਦੀ ਸਪਲਾਈ ਲੈਣ ਲਈ ਐਸਓਐਸ ਸੁਨੇਹਾ ਵੀ ਭੇਜਿਆ ਸੀ। ਜਿਸ ਵਿਚ ਦੱਸਿਆ ਗਿਆ ਸੀ ਕਿ ਹਸਪਤਾਲ ਵਿਚ ਸਿਰਫ ਦਸ ਮਿੰਟ ਦੀ ਹੀ ਆਕਸੀਜਨ ਬਚੀ ਹੈ। ਹਸਪਤਾਲ ਵਿਚ 326 ਮਰੀਜ਼ ਭਰਤੀ ਸਨ।

ਹਾਈ ਕੋਰਟ ਨੇ ਕੇਂਦਰ ਨੂੰ ਨਿਰਦੇਸ਼ ਦਿੱਤੇ ਹਨ ਕਿ "ਕਿਸੇ ਵੀ ਹਾਲਤ ਵਿੱਚ, ਅੱਜ 490 ਮੀਟਰਕ ਟਨ ਆਕਸੀਜਨ ਪਹੁੰਚਣੀ ਚਾਹੀਦੀ ਹੈ।" ਜੇ ਇਸ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਅਦਾਲਤ ਅਪਮਾਨਜਨਕ ਕਾਰਵਾਈ ਕਰ ਸਕਦੀ ਹੈ। ਜੇ ਇਹ ਕੰਮ ਪੂਰਾ ਨਹੀਂ ਹੁੰਦਾ, ਤਾਂ ਡੀਪੀਆਈਆਈਟੀ ਦੇ ਸੈਕਟਰੀ ਨੂੰ ਅਗਲੀ ਸੁਣਵਾਈ ਲਈ ਅਦਾਲਤ ਵਿਚ ਪੇਸ਼ ਹੋਣਾ ਪਵੇਗਾ। ਹੁਣ ਪਾਣੀ ਸਿਰ ਦੇ ਉੱਪਰ ਚੜ੍ਹ ਗਿਆ ਹੈ।

ਦਿੱਲੀ ਹਾਈ ਕੋਰਟ ਨੇ ਬੱਤਰਾ ਹਸਪਤਾਲ ਦੇ ਐਮਡੀ ਨੂੰ ਕਿਹਾ, "ਤੁਹਾਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਹੈ, ਗੁੱਸਾ ਤੁਹਾਡੇ ਲਈ ਸਹੀ ਨਹੀਂ ਹੈ, ਤੁਸੀਂ ਇਕ ਡਾਕਟਰ ਹੋ, ਜੇ ਤੁਸੀਂ ਵੀ ਆਪਣਾ ਕੰਟਰੋਲ ਗੁਆ ਲਓਗੇ, ਤਾਂ ਬਾਕੀ ਲੋਕਾਂ ਦਾ ਕੀ ਬਣੇਗਾ। ਸਾਰੇ ਲੋਕ ਸਪਲਾਈ ਚੇਨ ਨੂੰ ਸੁਧਾਰਨ ਦੇ ਕੰਮ ਵਿਚ ਲੱਗੇ ਹੋਏ ਹਨ। ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਬੱਤਰਾ ਹਸਪਤਾਲ ਦੀ ਜਲਦ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।