ਮਸ਼ਹੂਰ ਨਿਊਜ਼ ਐਂਕਰ ਕਨੂ ਪ੍ਰਿਆ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ
ਐਂਕਰ ਦੇ ਨਾਲ ਨਾਲ ਅਭਿਨੇਤਰੀ ਵੀ ਸੀ ਕਨੂ ਪ੍ਰਿਆ
A post shared by Nona Walia (@nonawalia)
ਨਵੀ ਦਿੱਲੀ: ਮਸ਼ਹੂਰ ਨਿਊਜ਼ ਐਂਕਰ ਕਨੂ ਪ੍ਰਿਆ ਦਾ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ। ਕਨੂਪ੍ਰਿਆ ਦੂਰਦਰਸ਼ਨ ਦੀ ਮਸ਼ਹੂਰ ਐਂਕਰ ਸੀ। ਕਨੂਪ੍ਰਿਆ ਦੀ ਮੌਤ ਦੀ ਖਬਰ ਨੇ ਮੀਡੀਆ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਕਨੂਪ੍ਰਿਆ ਦੇ ਕਰੀਬੀ ਨੋਨਾ ਵਾਲੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਕਨੂਪ੍ਰਿਆ ਹੁਣ ਸਾਡੇ ਵਿਚਕਾਰ ਨਹੀਂ ਰਹੀ। ਕਨੂਪ੍ਰਿਆ ਐਂਕਰ ਦੇ ਨਾਲ ਨਾਲ ਅਭਿਨੇਤਰੀ ਵੀ ਸੀ।
ਕਨੂ ਪ੍ਰਿਆ ਨੇ ਦੋ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਸੀ ਕਿ ਉਹ ਹਸਪਤਾਲ ਵਿੱਚ ਭਰਤੀ ਹੈ ਅਤੇ ਉਸ ਨੂੰ ਸਾਰਿਆਂ ਦੀਆਂ ਦੁਆਵਾਂ ਦੀ ਜ਼ਰੂਰਤ ਹੈ। ਕਨੂਪ੍ਰਿਆ ਦਾ ਆਕਸੀਜਨ ਲੈਵਲ ਘਟ ਰਿਹਾ ਸੀ ਅਤੇ ਉਸਦਾ ਬੁਖਾਰ ਲਗਾਤਾਰ ਵਧ ਰਿਹਾ ਸੀ।
ਦੱਸ ਦੇਈਏ ਕਿ ਕੱਲ੍ਹ ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਉਹ ਵੀ ਕੋਰੋਨਾ ਵਾਇਰਸ ਤੋਂ ਪੀੜਤ ਸਨ। ਰੋਹਿਤ ਸਰਦਾਨਾ 'AAJ TAK' ਚੈਨਲ ਵਿੱਚ ਐਂਕਰ ਦੇ ਤੌਰ ਤੇ ਕੰਮ ਕਰ ਰਹੇ ਸਨ।