ਨੋਇਡਾ: ਹਸਪਤਾਲ 'ਚ ਬੈੱਡ ਤੇ ਆਕਸੀਜਨ ਨਾ ਮਿਲਣ ਕਰਕੇ ਕਾਰ 'ਚ ਔਰਤ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਵਿੱਚ ਬਿਸਤਰੇ ਦੀ ਕੋਈ ਘਾਟ ਨਹੀਂ ਹੈ ਪਰ ਉੱਤਰ ਪ੍ਰਦੇਸ਼ ਦੇ ਸਭ ਤੋਂ ਉੱਚ ਪੱਧਰੀ ਸ਼ਹਿਰ ਨੋਇਡਾ 'ਚ ਬਿਸਤਰੇ ਦੀ ਘਾਟ ਕਾਰਨ ਲੋਕ ਸੜਕ 'ਤੇ ਮਰ ਰਹੇ ਹਨ। 

women dead

ਨੋਇਡਾ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਹਸਪਤਾਲ ਵਿਚ ਬਿਸਤਰੇ ਨਹੀਂ ਮਿਲ ਰਹੇ ਹਨ ਅਤੇ ਨਾ ਹੀ ਆਕਸੀਜਨ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਅੱਜ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ 35 ਸਾਲਾ ਜਾਗ੍ਰਿਤੀ ਗੁਪਤਾ ਨੋਇਡਾ ਦੇ ਸਰਕਾਰੀ ਜਿਮ ਹਸਪਤਾਲ ਦੀ ਪਾਰਕਿੰਗ ਵਿਚ ਖੜੀ ਇਕ ਕਾਰ ਵਿਚ ਤੜਫ-ਤੜਫ ਕੇ ਮਰ ਗਈ। ਹਸਪਤਾਲ ਮੈਂਬਰ ਨੇ ਦੱਸਿਆ ਕਿ ਨਾ ਤਾਂ ਬੈੱਡ ਹੈ ਅਤੇ ਨਾ ਹੀ ਆਕਸੀਜਨ।

ਦੱਸ ਦੇਈਏ ਕਿ ਲੋਕ ਬੀਤੇ ਦਿਨੀ ਸਵੇਰੇ 12:30 ਵਜੇ ਡਾਕਟਰਾਂ ਕੋਲ ਬਾਰ ਬਾਰ ਬੇਨਤੀ ਕਰਦੇ ਰਹੇ। ਲਗਭਗ 3 ਘੰਟਿਆਂ ਬਾਅਦ, ਜਾਗ੍ਰਿਤੀ ਦੀ ਕਾਰ ਵਿਚ ਹੀ ਮੌਤ ਹੋ ਗਈ।  ਜਾਗ੍ਰਿਤੀ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਗ੍ਰੇਟਰ ਨੋਇਡਾ ਵਿਚ ਕੰਮ ਕਰਦੀ ਸੀ। ਪਰਿਵਾਰ ਮੱਧ ਪ੍ਰਦੇਸ਼ ਵਿੱਚ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਬਿਸਤਰੇ ਦੀ ਕੋਈ ਘਾਟ ਨਹੀਂ ਹੈ ਪਰ ਉੱਤਰ ਪ੍ਰਦੇਸ਼ ਦੇ ਸਭ ਤੋਂ ਉੱਚ ਪੱਧਰੀ ਸ਼ਹਿਰ ਨੋਇਡਾ ਵਿੱਚ ਬਿਸਤਰੇ ਦੀ ਘਾਟ ਕਾਰਨ ਲੋਕ ਸੜਕ 'ਤੇ ਮਰ ਰਹੇ ਹਨ। 

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਜਾਗ੍ਰਿਤੀ ਜਿਥੇ ਰਹਿੰਦੀ ਉਹ ਲੋਕ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਉਨ੍ਹਾਂ ਨੇ ਵਾਰ ਵਾਰ ਹਸਪਤਾਲ ਨੂੰ ਜਾਗ੍ਰਿਤੀ ਦਾ ਇਲਾਜ ਕਰਨ ਦੀ ਗੁਹਾਰ ਲਗਾਈ ਪਰ  ਅਜਿਹਾ ਕੁਝ ਨਹੀਂ ਹੋਇਆ। ਆਖਰਕਾਰ ਜਾਗ੍ਰਿਤੀ ਨੇ ਦਮ ਤੋੜ ਦਿੱਤਾ।