ਸੁਪਰੀਮ ਕੋਰਟ ਨੇ UP 'ਚ ਵੋਟਾਂ ਦੀ ਗਿਣਤੀ ਦੀ ਦਿੱਤੀ ਇਜਾਜ਼ਤ, ਜੇਤੂ ਜਲੂਸ ਲਈ ਮਨਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਧਿਆਪਕਾਂ ਅਤੇ ਸਟਾਫ ਸੰਗਠਨਾਂ ਨੇ ਕੋਰੋਨਾ ਕਾਰਨ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ।

election

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਵਿੱਚ ਹੋਈਆਂ ਪੰਚਾਇਤ ਚੋਣਾਂ ਤੋਂ ਬਾਅਦ ਐਤਵਾਰ ਨੂੰ ਵੋਟਾਂ ਦੀ ਗਿਣਤੀ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਯੂਪੀ ਚੋਣ ਕਮਿਸ਼ਨ ਦੇ ਇਸ ਭਰੋਸੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਗਿਣਤੀ ਕੇਂਦਰਾਂ ਦਾ ਪ੍ਰਬੰਧਨ COVID ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ। ਅਧਿਆਪਕਾਂ ਅਤੇ ਸਟਾਫ ਸੰਗਠਨਾਂ ਨੇ ਕੋਰੋਨਾ ਕਾਰਨ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ।

ਅਦਾਲਤ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੌਰਾਨ ਜਾਂ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਜੇਤੂ ਜਲੂਸ ਨਾ ਕੱਢਿਆ ਜਾਵੇ। ਸਰਵਉੱਚ ਅਦਾਲਤ ਨੇ 829 ਗਿਣਤੀ ਕੇਂਦਰਾਂ ਵਿੱਚ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਾਰਨ ਦਾ ਰਾਜ ਸਰਕਾਰ ਤੇ ਚੋਣ ਕਮਿਸ਼ਨ ਵੱਲੋਂ ਭਰੋਸਾ ਮਿਲਣ ਬਾਅਦ ਇਹ ਇਜਾਜ਼ਤ ਦਿੱਤੀ ਹੈ।