Lok Sabha Elections 2024: ਖੜਗੇ ਦੇ ਇਸ ਬਿਆਨ ਨੇ ਛੇੜਿਆ ਸਿਆਸੀ ਵਿਵਾਦ, ਵੀਡੀਓ ਸ਼ੇਅਰ ਕਰ ਕੇ ਭਾਜਪਾ ਨੇ ਘੇਰਿਆ
ਮੇਰਾ ਨਾਮ ਵੀ ਮਲਿਕਾਅਰਜੁਨ ਹੈ, ਭਾਵ ਮੈਂ ਵੀ ਸ਼ਿਵ ਹਾਂ।
Lok Sabha Elections 2024: ਛੱਤੀਸਗੜ੍ਹ: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਛੱਤੀਸਗੜ੍ਹ ਦੀ ਜੰਜਗੀਰ ਲੋਕ ਸਭਾ ਵਿਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਭਗਵਾਨ ਸ਼ਿਵ ਅਤੇ ਰਾਮ ਨੂੰ ਲੈ ਕੇ ਇਕ ਬਿਆਨ ਦਿੱਤਾ ਜਿਸ ਕਾਰਨ ਹੁਣ ਭਾਰਤੀ ਜਨਤਾ ਪਾਰਟੀ ਉਹਨਾਂ 'ਤੇ ਹਮਲਾਵਰ ਬਣ ਗਈ ਹੈ। ਸੂਬੇ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਖੜਗੇ 'ਤੇ ਪਲਟਵਾਰ ਕੀਤਾ ਹੈ।
ਦਰਅਸਲ, ਮਲਿਕਾਰਜੁਨ ਖੜਗੇ ਕਾਂਗਰਸ ਉਮੀਦਵਾਰ ਸ਼ਿਵਕੁਮਾਰ ਡਾਹਰੀਆ ਦੇ ਹੱਕ ਵਿਚ ਜਨਸਭਾ ਕਰ ਰਹੇ ਸਨ, ਪਰ ਉਨ੍ਹਾਂ ਨੂੰ ਅਪਣਏ ਹੀ ਉਮੀਦਵਾਰ ਦਾ ਨਾਮ ਯਾਦ ਨਹੀਂ ਸੀ। ਮਲਿਕਾਅਰਜੁਨ ਖੜਗੇ ਨੇ ਦੋ ਵਾਰ ਉਹਨਾਂ ਦਾ ਨਾਮ ਪੁੱਛਿਆ ਤਾਂ ਹੀ ਉਹ ਪੂਰਾ ਨਾਂ ਲੈ ਸਕੇ। ਖੜਗੇ ਨੇ ਕਿਹਾ ਕਿ ਉਸ ਦਾ ਨਾਮ ਵੀ ਸ਼ਿਵ ਹੈ, ਉਹ ਰਾਮ ਦੇ ਬਰਾਬਰ ਮੁਕਾਬਲਾ ਕਰ ਸਕਦਾ ਹੈ, ਕਿਉਂਕਿ ਉਹ ਸ਼ਿਵ ਹੈ, ਮੇਰਾ ਨਾਮ ਵੀ ਮਲਿਕਾਅਰਜੁਨ ਹੈ, ਭਾਵ ਮੈਂ ਵੀ ਸ਼ਿਵ ਹਾਂ। ਇਸ ਦੌਰਾਨ ਖੜਗੇ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਸ੍ਰੀਸੈਲਮ ਵਿਚ ਮੱਲਿਕਾਰਜੁਨ ਨਾਮ ਦਾ ਇੱਕ ਜਯੋਤਿਰਲਿੰਗ ਵੀ ਹੈ।
ਮੱਲਿਕਾਰਜੁਨ ਦੇ ਬਿਆਨ 'ਤੇ ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਕਿਹਾ ਕਿ ਖੜਗੇ ਨੇ ਅੱਜ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਵਾਲੇ ਭਗਵਾਨ ਰਾਮ ਨੂੰ ਆਪਣਾ ਦੁਸ਼ਮਣ ਮੰਨਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸੀ ਸ਼ਿਵ ਹੋਣ ਦੀ ਸ਼ੇਖ਼ੀ ਮਾਰ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼ਿਵ ਸ੍ਰੀ ਰਾਮ ਨੂੰ ਆਪਣੀ ਮੂਰਤੀ ਮੰਨਦੇ ਹਨ।
ਵਿਜੇ ਸ਼ਰਮਾ ਨੇ ਕਿਹਾ ਕਿ ਕਾਂਗਰਸੀਆਂ ਨੇ ਸ਼੍ਰੀ ਰਾਮ ਦੀ ਹੋਂਦ ਤੋਂ ਇਨਕਾਰ ਕੀਤਾ ਹੈ। ਉਸੇ ਮਲਿਕਾਰਜੁਨ ਖੜਕੇ ਦੇ ਪੁੱਤਰ ਨੇ ਰਾਮ ਮੰਦਰ ਦਾ ਸੱਦਾ ਠੁਕਰਾ ਕੇ ਸਨਾਤਨ ਨੂੰ ਤਬਾਹ ਕਰਨ ਦੀ ਧਮਕੀ ਦੇਣ ਵਾਲੇ ਦਾ ਸਾਥ ਦਿੱਤਾ ਸੀ। ਹੁਣ ਬਾਕੀ ਕਾਂਗਰਸ ਵੀ ਮੁਸੀਬਤ ਵਿਚ ਘਿਰ ਜਾਵੇਗੀ। ਇਸ ਦੇ ਨਾਲ ਹੀ ਜੰਜਗੀਰ ਚੰਪਾ ਜ਼ਿਲੇ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ 'ਹੱਥ' ਨੂੰ ਵੋਟ ਦੇਣ ਦੀ ਅਪੀਲ ਕਰਦਾ ਹਾਂ ਕਿਉਂਕਿ ਤੁਹਾਡਾ ਹੱਥ ਹਮੇਸ਼ਾ ਤੁਹਾਡੇ ਨਾਲ ਹੁੰਦਾ ਹੈ, ਪਰ ਜੇ ਤੁਸੀਂ ਸਵੇਰੇ ਕਮਲ ਦੇ ਫੁੱਲ ਨੂੰ ਤੋੜਦੇ ਹੋ, ਤਾਂ ਉਹ ਸ਼ਾਮ ਨੂੰ ਸੁੱਕ ਜਾਂਦਾ ਹੈ।