LPG Price News: ਆਮ ਆਦਮੀ ਨੂੰ ਮਈ ਦੇ ਪਹਿਲੇ ਦਿਨ ਸੁੱਖ ਦਾ ਸਾਹ, ਸਸਤਾ ਹੋਇਆ ਗੈਸ ਸਿਲੰਡਰ
LPG Price News: 17 ਰੁਪਏ ਸਸਤਾ ਹੋਇਆ ਵਪਾਰਕ ਗੈਸ ਸਿਲੰਡਰ
LPG Price Cheaper News in punjabi : ਅਪ੍ਰੈਲ ਖ਼ਤਮ ਹੋ ਗਿਆ ਹੈ ਅਤੇ ਮਈ ਮਹੀਨਾ ਸ਼ੁਰੂ ਹੋ ਗਿਆ ( LPG Price Cheape News in punjabi ) ਹੈ। ਮਈ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। 1 ਮਈ ਤੋਂ ਕੀਤੇ ਗਏ ਬਦਲਾਅ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਵੀ ਸ਼ਾਮਲ ਹਨ।
ਜੀ ਹਾਂ, ਅੱਜ ਤੋਂ ਐਲਪੀਜੀ ਗੈਸ ਸਿਲੰਡਰ 17 ਰੁਪਏ ਸਸਤਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਿਰਫ਼ 19 ਕਿਲੋਗ੍ਰਾਮ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਜਦੋਂ ਕਿ 14 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਵਪਾਰਕ ਗੈਸ ਸਿਲੰਡਰ ਦੀ ਕੀਮਤ 17 ਰੁਪਏ ਘਟਾਈ ਗਈ ਹੈ। ਪੈਟਰੋਲੀਅਮ ਕੰਪਨੀਆਂ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। 17 ਰੁਪਏ ਸਸਤਾ ਹੋਣ ਤੋਂ ਬਾਅਦ, ਗੈਸ ਸਿਲੰਡਰ ਦੀ ਕੀਮਤ 1868.50 ਰੁਪਏ ਤੋਂ ਵੱਧ ਕੇ 1851.50 ਰੁਪਏ ਹੋ ਗਈ ਹੈ।
( For more news apart from, ' LPG Price Cheape News in punjabi ' Stay tuned to Rozana Spokesman)